ਚੰਡੀਗੜ੍ਹ:ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਟੀਵੀ ਐਕਟਰ ਰਵੀ ਦੂਬੇ ਨੇ ਹਾਲ ਹੀ ਵਿੱਚ ਲਗਜ਼ਰੀ ਕਾਰ BMW ਖਰੀਦੀ ਹੈ। ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਸਟਾਰ ਜੋੜੀ ਕਾਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਰਵੀ ਦੂਬੇ ਤੇ ਸਰਗੁਣ ਮਹਿਤਾ ਨੇ BMW- X7 ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਤਕਰੀਬਨ 98 ਲੱਖ ਤੋਂ 1.25 ਕਰੋੜ ਦੇ ਨੇੜੇ ਹੈ। ਰਵੀ ਨੇ ਇਸ ਨੂੰ ਵੱਡੀ ਡੀਲ ਦੱਸਿਆ ਹੈ।
ਗੱਡੀ ਦੀਆਂ ਤਸਵੀਰਾਂ ਦੇ ਨਾਲ ਰਵੀ ਨੇ ਕੈਪਸ਼ਨ 'ਚ ਲਿਖਿਆ ਹੈ ਕਿ, "ਮੈਂ ਇਹ ਨਹੀਂ ਦਿਖਾਵਾਂਗਾ ਕਿ ਇਹ ਮੇਰੇ ਲਈ ਇੱਕ ਛੋਟੀ ਡੀਲ ਹੈ ਕਿਉਂਕਿ ਸਾਡੇ ਲਈ ਬਹੁਤ ਵੱਡੀ ਗੱਲ ਹੈ। ਸਾਡੇ ਸਾਰਿਆਂ ਦੇ ਸੁਪਨੇ ਹੁੰਦੇ ਹਨ ਤੇ ਭਵਿੱਖ ਨੂੰ ਦੇਖਣ ਦਾ ਨਜ਼ਰੀਆ ਹੁੰਦਾ ਹੈ। ਮੇਰੀ ਤੇ ਸਰਗੁਣ ਦੀ ਜਰਨੀ ਇਸੇ ਨਾਲ ਸ਼ੁਰੂ ਹੋਈ ਸੀ।