ਨਵੀਂ ਦਿੱਲੀਅਮਰੀਕੀ ਤਕਨੀਕੀ ਕੰਪਨੀ ਐਪਲ ਨੇ ਭਾਰਤ 'ਚ ਹੋਮਪੌਡ ਲਾਂਚ ਕਰ ਦਿੱਤਾ ਹੈ। ਹਾਲਾਂਕਿ ਕੰਪਨੀ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ, ਪਰ ਇਸ ਦੀ ਕੀਮਤ ਸਾਹਮਣੇ ਆ ਗਈ ਹੈ। 2017 'ਚ ਕੰਪਨੀ ਨੇ ਐਮਜ਼ੌਨ ਈਕੋ ਤੇ ਗੂਗਲ ਹੋਮ ਨਾਲ ਮੁਕਾਬਲਾ ਕਰਨ ਲਈ ਆਪਣਾ ਸਮਾਰਟ ਸਪੀਕਰ ਹੋਮਪੌਡ ਲਾਂਚ ਕੀਤਾ ਸੀ। ਭਾਰਤ 'ਚ ਐਪਲ ਹੋਮਪੌਡ ਦੀ ਕੀਮਤ 19,900 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਜਦਕਿ, ਇਸ ਦੀ ਵਿਕਰੀ ਕੁਝ ਸਮੇਂ ਬਾਅਦ ਸ਼ੁਰੂ ਹੋਵੇਗੀ। ਇਸ ਨੂੰ ਅਮਰੀਕਾ '349 ਡਾਲਰ 'ਚ ਲਾਂਚ ਕੀਤਾ ਗਿਆ, ਜਦਕਿ ਇਸ ਦੀ ਵਿਕਰੀ ਉੱਥੇ 2018 'ਚ ਹੀ ਸ਼ੁਰੂ ਹੋ ਗਈ ਸੀ।


Apple HomePod ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ '7 ਟਵੀਟਰਸ ਦਿੱਤੇ ਗਏ ਹਨ ਤੇ ਹਰ ਇੱਕ 'ਚ ਇੱਕ ਐਂਪਲੀਫਾਇਰ ਤੇ ਟ੍ਰਾਂਸਡਿਉਸਰ ਹੈ। ਇਸ ਵਿੱਚ 6 ਮਾਈਕ੍ਰੋਫੋਨ ਹਨ। ਇਸ ਸਮਾਰਟ ਸਪੀਕਰ 'Apple A8 ਚਿੱਪ ਹੈ। ਇਸ 'ਚ ਸਿਰੀ ਦਾ ਸਮਰਥਨ ਹੈ ਜਿਸ ਨੂੰ ਤੁਸੀਂ ਕਮਾਂਡਸ ਦੇ ਕੇ ਕੰਟਰੋਲ ਕਰ ਸਕਦੇ ਹੋ। ਐਪਲ ਹੋਮਪੌਡ 6.8 ਇੰਚ ਉੱਚਾ ਹੈ ਤੇ ਇਸ ਦੇ ਸਿਖਰ 'ਤੇ ਇੱਕ ਟੱਚ ਪੈਨਲ ਹੈ ਜੋ ਜੈਸ਼ਚਰਸ ਨੂੰ ਸਪੋਰਟ ਕਰਦਾ ਹੈ। ਇਸ ਸਪੀਕਰ ਦੇ ਨਾਲ ਮਲਟੀ ਰੂਮ ਆਡੀਓ ਦਾ ਵੀ ਸਾਥ ਹੈ, ਜਿਸ ਦੇ ਤਹਿਤ ਵੱਖੋ ਵੱਖਰੇ ਹੋਮਪੌਡ ਇਕੋ ਸਮੇਂ ਜੁੜੇ ਜਾ ਸਕਦੇ ਹਨ।

Apple HomePod ਇਸ 'ਚ ਮੁਹੱਈਆ ਕਰਵਾਏ ਕੁਨੈਕਟੀਵਿਟੀ ਫੀਚਰਸ ਦੀ ਗੱਲ ਕਰੀਏ ਤਾਂ ਬਲੂਟੁੱਥ 5.0 ਦੇ ਨਾਲ WiFi 802.11ac ਦਿੱਤਾ ਗਿਆ ਹੈ। ਇਸ ਦਾ ਵਜ਼ਨ 2.5 ਕਿਲੋਗ੍ਰਾਮ ਹੈ। ਐਪਲ ਹੋਮਪੌਡ ਮੇਸ਼ ਫੈਬਰਿਕ ਵੱਲੋਂ ਡਿਜ਼ਾਇਨ ਕੀਤਾ ਗਿਆ ਹੈ। ਦੋ ਰੰਗ ਆਪਸ਼ਨ- ਸਪੇਸ ਗ੍ਰੇ ਤੇ ਵ੍ਹਾਈਟ ਉਪਲਬਧ ਹੋਣਗੇ। Apple HomePod ਨੂੰ ਇੱਕ iOS ਡਿਵਾਈਸ ਨਾਲ ਜੋੜ ਸਕਦੇ ਹੋ। ਯਾਨੀ ਇਹ ਆਈਫੋਨ ਤੇ ਆਈਪੈਡ ਨਾਲ ਜੁੜ ਕੇ ਵੀ ਚਲਾਇਆ ਜਾ ਸਕਦਾ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤ 'ਚ ਐਪਲ ਹੋਮਪੌਡ ਨੂੰ ਕਿਵੇਂ ਦਾ ਰਿਸਪਾਂਸ ਮਿਲਦਾ ਹੈ।