IND vs NZ: ਭਾਰਤ ਤੇ ਨਿਉਜ਼ੀਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ ਹੋਈ ਹੈ। ਇਸ ਦੇ ਨਾਲ ਹੀ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ 'ਚ ਲਗਾਤਾਰ ਤਿੰਨ ਮੈਚ ਜਿੱਤ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ। ਵਿਰਾਟ ਕੋਹਲੀ ਦੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-20 ਮੁਕਾਬਲੇ ਦੌਰਾਨ 5 ਵਿਕਟਾਂ ਗਵਾ ਕੇ 180 ਦੌੜਾਂ ਦਾ ਟੀਚਾ ਦਿੱਤਾ ਸੀ। ਅੱਜ ਨਿਉਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਉਧਰ, ਨਿਉਜ਼ੀਲੈਂਡ ਦੀ ਟੀਮ ਨੇ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਮੈਚ ਡਰਾ ਕਰ ਦਿੱਤਾ ਜਿਸ ਤੋਂ ਬਾਅਦ ਮੈਚ ਸੁਪਰਓਵਰ ਤੇ ਪਹੁੰਚਿਆ। ਨਿਉਜ਼ੀਲੈਂਡ ਨੇ 6 ਗੇਂਦਾ 'ਚ 18 ਦੌੜਾਂ ਦਾ ਟੀਚਾ ਰੱਖਿਆ। ਇਸ ਟੀਚੇ ਨੂੰ ਭਾਰਤ ਨੇ ਰੋਮਾਂਚਕ ਤਰੀਕੇ ਨਾਲ ਹਾਸਲ ਕਰ ਮੈਚ ਜਿੱਤ ਲਿਆ।

ਭਾਰਤੀ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ 65 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਦੇ ਨਾਲ ਹੀ ਕਪਤਾਨ ਵਿਰਾਟ ਕੋਹਲੀ 38 ਦੌੜਾਂ ਬਣਾ ਕਿ ਪਵੇਲੀਅਨ ਮੁੜ ਗਏ। ਉਧਰ ਨਿਉਜ਼ੀਲੈਂਡ ਦੇ ਗੇਂਦਬਾਜ਼ ਹਮੀਸ਼ ਬੈਨਟ ਨੇ 3 ਵਿਕਟ ਹਾਸਲ ਕੀਤੇ। ਇਸ ਦੇ ਨਾਲ ਹੀ ਨਿਉਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਨੇ 95 ਦੌੜਾਂ ਬਣਾਈਆਂ।