ਪੇਸ਼ਾਵਰ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਦਾ ਪਾਕਿਸਤਾਨ ਦੇ ਪੇਸ਼ਾਵਰ 'ਚ ਦੇਹਾਂਤ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਨੇ ਪਰਿਵਾਰ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨੂਰਜਹਾਂ ਦੇ ਛੋਟੇ ਭਰਾ ਮਨਸੂਰ ਅਹਿਮਦ ਨੇ ਜੀਓ ਨਿਊਜ਼ ਕੋਲ ਆਪਣੀ ਭੈਣ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
ਨੂਰਜਹਾਂ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਕੋਲ ਮੁਹੱਲਾ ਸ਼ਾਹ ਵਲੀ ਕਤਾਲ ਖੇਤਰ 'ਚ ਰਹਿੰਦੀ ਸੀ। ਨੂਰਜਹਾਂ ਜ਼ਿਲ੍ਹਾ ਤੇ ਸ਼ਹਿਰ ਦੀ ਕੌਂਸਲਰ ਵੀ ਰਹਿ ਚੁੱਕੀ ਹੈ। ਉਨ੍ਹਾਂ ਸਾਲ 2018 'ਚ ਆਮ ਚੋਣਾਂ 'ਚ ਆਪਣੀ ਨਾਮਜ਼ਦਗੀ ਵੀ ਦਾਖਲ ਕਰਵਾਈ ਸੀ। ਹਾਲਾਂਕਿ ਬਾਅਦ 'ਚ ਉਸ ਨੂੰ ਵਾਪਸ ਲੈ ਲਿਆ ਸੀ।
ਰਿਪੋਰਟ ਮੁਤਾਬਕ ਉਹ ਸ਼ਾਹਰੁਖ ਦੇ ਘਰ ਦੋ ਵਾਰ ਆ ਚੁੱਕੀ ਸੀ ਤੇ ਸਰਹੱਦ ਪਾਰ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ 'ਚ ਸੀ। ਬਚਪਨ 'ਚ ਸ਼ਾਹਰੁਖ ਵੀ ਦੋ ਵਾਰ ਆਪਣੇ ਮਾਤਾ-ਪਿਤਾ ਨਾਲ ਪੇਸ਼ਾਵਰ ਜਾ ਚੁੱਕੇ ਹਨ।
ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਦਾ ਪੇਸ਼ਾਵਰ 'ਚ ਹੋਇਆ ਦੇਹਾਂਤ, ਕੈਂਸਰ ਨਾਲ ਸੀ ਪੀੜਤ
ਏਬੀਪੀ ਸਾਂਝਾ
Updated at:
29 Jan 2020 11:56 AM (IST)
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਚਚੇਰੀ ਭੈਣ ਨੂਰਜਹਾਂ ਦਾ ਪਾਕਿਸਤਾਨ ਦੇ ਪੇਸ਼ਾਵਰ 'ਚ ਦੇਹਾਂਤ ਹੋ ਗਿਆ ਹੈ। ਪਾਕਿਸਤਾਨੀ ਮੀਡੀਆ ਨੇ ਪਰਿਵਾਰ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
- - - - - - - - - Advertisement - - - - - - - - -