ਨਵੀਂ ਦਿੱਲੀ: ਬੀਜੇਪੀ ਦੇ ਸਾਂਸਦਾਂ ਅਤੇ ਵਿਧਾਇਕਾਂ ਵਲੋਂ ਲਗਾਤਾਰ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ। ਇਹ ਬੀਜੇਪੀ ਆਗੂ ਆਪ ਗੁੰਡਾਗਰਦੀ 'ਤੇ ਉਤਰ ਰਹੇ ਹਨ ਤੇ ਹੁਣ ਦੂਸਰਿਆਂ ਨੂੰ ਅੱਤਵਾਦੀ ਗਰਦਾਨ ਰਹੇ ਹਨ। ਸ਼ਾਹੀਨਬਾਗ਼ 'ਤੇ ਅਪਮਾਨਜਨਕ ਬਿਆਨ ਦੇਣ ਵਾਲੇ ਪੱਛਮੀ ਦਿੱਲੀ ਤੋਂ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਹੈ।
ਪ੍ਰਵੇਸ਼ ਵਰਮਾ ਨੇ ਕਿਹਾ ਕਿ ਸੀਐਮ ਕੇਜਰੀਵਾਲ ਅੱਤਵਾਦੀ ਹਨ ਤੇ ਜੇਕਰ ਤੁਸੀਂ ਆਪਣੀਆਂ ਧੀਆਂ-ਭੈਣਾਂ ਨੂੰ ਬਚਾਉਣਾ ਹੈ ਤਾਂ ਇਨ੍ਹਾਂ ਨੂੰ ਇੱਥੋਂ ਭਜਾਉਣਾ ਪਵੇਗਾ। ਪ੍ਰਵੇਸ਼ ਵਰਮਾ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਜੇਕਰ ਕੇਜਰੀਵਾਲ ਜਿੱਤ ਗਏ ਤਾਂ ਮਾਦੀਪੁਰ ਦੀਆਂ ਸੜਕਾਂ ਸ਼ਾਹੀਨ ਬਾਗ਼ ਬਣ ਜਾਣਗੀਆਂ। ਦਿੱਲੀ 'ਚ ਕੇਜਰੀਵਾਲ ਵਰਗੇ ਨਟਵਰਲਾਲ ਅਤੇ ਅੱਤਵਾਦੀ ਲੁਕੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕੱਢਣਾ ਪਵੇਗਾ।
ਇਸ ਤੋਂ ਪਹਿਲਾਂ ਵੀ ਸੋਮਵਾਰ ਨੂੰ ਪ੍ਰਵੇਸ਼ ਵਰਮਾ ਨੇ ਸ਼ਾਹੀਨ ਬਾਗ਼ 'ਤੇ ਵੀ ਆਪਮਾਨਜਨਕ ਬਿਆਨ ਦਿੱਤਾ ਸੀ। ਵਰਮਾ ਨੇ ਕਿਹਾ ਕਿ "ਲੱਖਾਂ ਲੋਕ ਸ਼ਾਹੀਨ ਬਾਗ਼ 'ਚ ਇੱਕਠੇ ਹੁੰਦੇ ਹਨ। ਦਿੱਲੀ ਦੇ ਲੋਕਾਂ ਨੂੰ ਸੋਚ-ਸਮਝ ਕੇ ਫੈਸਲਾ ਲੈਣਾ ਹੋਵੇਗਾ। ਉਹ ਤੁਹਾਡੇ ਘਰਾਂ 'ਚ ਦਾਖਿਲ ਹੋਣਗੇ, ਤੁਹਾਡੀਆਂ ਭੈਣਾਂ ਤੇ ਧੀਆਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰਨਗੇ। ਅੱਜ ਸਮਾਂ ਹੈ। ਕੱਲ ਮੋਦੀ ਜੀ ਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ।" ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਬੀਜੇਪੀ ਸਾਂਸਦ ਨੂੰ ਨੋਟਿਸ ਜਾਰੀ ਕੀਤਾ ਹੈ ਤੇ 30 ਜਨਵਰੀ ਤੱਕ ਜਵਾਬ ਮੰਗਿਆ ਹੈ।
ਬੀਜੇਪੀ ਸਾਂਸਦ ਨੇ ਦਿੱਤਾ ਵਿਵਾਦਿਤ ਬਿਆਨ, ਕਿਹਾ ਸੀਐਮ ਕੇਜਰੀਵਾਲ ਅੱਤਵਾਦੀ
ਏਬੀਪੀ ਸਾਂਝਾ
Updated at:
29 Jan 2020 09:30 AM (IST)
ਸ਼ਾਹੀਨਬਾਗ਼ 'ਤੇ ਅਪਮਾਨਜਨਕ ਬਿਆਨ ਦੇਣ ਵਾਲੇ ਪੱਛਮੀ ਦਿੱਲੀ ਤੋਂ ਬੀਜੇਪੀ ਸਾਂਸਦ ਪ੍ਰਵੇਸ਼ ਵਰਮਾ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਿਹਾ ਹੈ।
- - - - - - - - - Advertisement - - - - - - - - -