‘Sacred Games’ ਦੇ ਦੂਜੇ ਸੀਜ਼ਨ 'ਚ ਸਰਤਾਜ ਤੇ ਗਣੇਸ਼ ਦਾ ਵੱਖਰਾ ਅੰਦਾਜ਼
ਏਬੀਪੀ ਸਾਂਝਾ | 11 May 2019 04:33 PM (IST)
ਵੈੱਬ ਸੀਰੀਜ਼ ‘ਸੈਕ੍ਰੈਡ ਗੇਮਸ’ ਆਪਣੇ ਦੂਜੇ ਸੀਜ਼ਨ ਦੇ ਨਾਲ ਜਲਦੀ ਹੀ ਆਉਣ ਵਾਲੀ ਹੈ। ਇਸ ਸੀਰੀਜ਼ ਦੇ ਸਾਰੇ ਕਿਰਦਾਰ ਲੋਕਾਂ ਨੂੰ ਖੂਬ ਪਸੰਦ ਆਏ ਸੀ ਅਤੇ ਇਸ ਸੀਰੀਜ਼ ਨੇ ਲੋਕਾਂ ਦੀ ਪਸੰਦ ਬਣਨ ‘ਚ ਜ਼ਿਆਦਾ ਸਮਾਂ ਨਹੀਂ ਲਿਆ।
ਮੁੰਬਈ: ਵੈੱਬ ਸੀਰੀਜ਼ ‘ਸੈਕ੍ਰੈਡ ਗੇਮਸ’ ਆਪਣੇ ਦੂਜੇ ਸੀਜ਼ਨ ਦੇ ਨਾਲ ਜਲਦੀ ਹੀ ਆਉਣ ਵਾਲੀ ਹੈ। ਇਸ ਸੀਰੀਜ਼ ਦੇ ਸਾਰੇ ਕਿਰਦਾਰ ਲੋਕਾਂ ਨੂੰ ਖੂਬ ਪਸੰਦ ਆਏ ਸੀ ਅਤੇ ਇਸ ਸੀਰੀਜ਼ ਨੇ ਲੋਕਾਂ ਦੀ ਪਸੰਦ ਬਣਨ ‘ਚ ਜ਼ਿਆਦਾ ਸਮਾਂ ਨਹੀਂ ਲਿਆ। ਸੀਰੀਜ਼ ‘ਚ ਗਣੇਸ਼ ਗਾਏਤੋਂਡੇ ਦਾ ਕਿਰਦਾਰ ਬਾਲੀਵੁੱਡ ਦੇ ਕਮਾਲ ਦੇ ਐਕਟਰ ਨਵਾਜ਼ੁਦੀਨ ਸਿੱਦਕੀ ਨੇ ਨਿਭਾਇਆ ਸੀ। ਜਿਸ ਤੋਂ ਬਾਅਦ ਉਹ ਇਸ ਦੇ ਦੂਜੇ ਪਾਰਟ ‘ਚ ਵੀ ਨਜ਼ਰ ਆਉਣਗੇ ਅਤੇ ਆਪਣਾ ਲੁੱਕ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਲੁੱਕ ‘ਚ ਉਹ ਨਵੇਂ ਅੰਦਾਜ਼ ‘ਚ ਨਜ਼ਰ ਆ ੲਹੇ ਹਨ। ਲੁੱਕ ਨੂੰ ਸ਼ੇਅਰ ਕਰਦੇ ਉਨ੍ਹਾਂ ਨੇ ਕੈਪਸ਼ਨ ਵੀ ਦਿੱਤਾ ਹੈ। ਨੈਟਫਲਿਕਸ ਇੰਡੀਆ ਨੇ ਸੈਫ ਅਲੀ ਖ਼ਾਨ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਪੋਸਟਰ ‘ਚ ਸੈਫ ਅਲੀ ਨੇ ਲਿਖੀਆ ਹੈ ਕਿ ਜੇਕਰ ਸਰਤਾਜ ਨੂੰ ਸਿਸਟਮ ਬਦਲਣਾ ਹੈ ਤਾਂ ਖੇਡ ਤਾਂ ਖੇਡਣਾ ਹੀ ਪਵੇਗਾ। ਸੈਫ ਅਲੀ ਅਤੇ ਨਵਾਜ਼ ਦੇ ਨਵੇਂ ਪੋਸਟਰਸ ਨੂੰ ਦੇਖਣ ਤੋਂ ਬਾਅਦ ਸੀਰੀਜ਼ ਦਾ ਇੰਤਜ਼ਾਰ ਹੋਰ ਜ਼ਿਆਦਾ ਵਧ ਗਿਆ ਹੈ।