Satinder Satti Video: ਪੰਜਾਬੀ ਅਦਾਕਾਰਾ ਤੇ ਕਵਿੱਤਰੀ ਸਤਿੰਦਰ ਸੱਤੀ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਅਦਾਕਾਰਾ ਕੈਨੇਡਾ 'ਚ ਵਕੀਲ ਬਣੀ ਸੀ। ਇਹ ਉਪਲਬਧੀ ਹਾਸਲ ਕਰਕੇ ਸੱਤੀ ਨੇ ਪੰਜਾਬੀਆਂ ਦਾ ਮਾਣ ਵਧਾਇਆ ਸੀ। ਹੁਣ ਉਨ੍ਹਾਂ ਦੇ ਨਾਮ ਨਾਲ ਇੱਕ ਹੋਰ ਸਨਮਾਨ ਜੁੜ ਗਿਆ ਹੈ। ਕੈਨੇਡਾ ਦੇ ਸ਼ਹਿਰ ਓਕਵਿਲਾ 'ਚ ਸੱਤੀ ਨੂੰ ਸਨਮਾਨਤ ਕੀਤਾ ਗਿਆ ਹੈ। ਸ਼ਹਿਰ ਦੇ ਮੇਅਰ ਨੇ ਉਨ੍ਹਾਂ ਨੂੰ ਇਹ ਖਾਸ ਸਨਮਾਨ ਦਿੱਤਾ ਹੈ। ਦੱਸ ਦਈਏ ਕਿ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਸਮਾਰੋਹ 'ਚ ਸ਼ਾਮਲ ਹੋਈ ਸੀ, ਜਿਸ ਵਿੱਚ ਸਾਊਥ ਏਸ਼ੀਆ ਦੀਆਂ ਔਰਤਾਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਦੇ ਸ਼ਕਤੀਕਰਨ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਉੱਥੇ ਮੇਅਰ ਨੇ ਸੱਤੀ ਨੂੰ ਸਨਮਾਨ ਕੀਤਾ।


ਇਹ ਵੀ ਪੜ੍ਹੋ: ਸ਼ਰਮਨਾਕ! ਸ਼ਰਾਰਤੀ ਅਨਸਰਾਂ ਨੇ ਸਿੱਧੂ ਮੂਸੇਵਾਲਾ ਦੀ ਤਸਵੀਰ 'ਤੇ ਲਗਾਈ ਕਾਲਖ, ਸੀਸੀਟੀਵੀ 'ਚ ਕੈਦ ਹੋਈ ਘਟਨਾ


ਸਤਿੰਦਰ ਸੱਤੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਓਕਵਿਲਾ ਦੇ ਮੇਅਰ ਦਾ ਧੰਨਵਾਦ ਕੀਤਾ ਹੈ। ਭਾਰਤੀ ਮੂਲ ਦੀ ਹੋਣ ਦੇ ਬਾਵਜੂਦ ਉਹ ਕੈਨੇਡਾ 'ਚ ਵਕੀਲ ਬਣੀ। ਉਨ੍ਹਾਂ ਦੀ ਇਸੇ ਉਪਲਬਧੀ ਨੂੰ ਦੇਖਦਿਆਂ ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆਂ। ਇਸ ਦੌਰਾਨ ਵੀਡੀਓ ਸ਼ੇਅਰ ਕਰਦਿਆਂ ਸੱਤੀ ਨੇ ਕੈਪਸ਼ਨ ਲਿਖੀ, 'ਮੈਂ ਆਪਣੀ ਕੌਂਸਲ ਦੇ ਸਹਿ ਕਰਮੀਆਂ ਦਾ ਧੰਨਵਾਦ ਕਰਦੀ ਹਾਂ। ਇਸ ਦੇ ਨਾਲ ਨਾਲ ਓਕਵਿਲਾ ਦੇ ਮੇਅਰ ਰੌਬ ਬਰਟਨ ਦਾ ਸਪੈਸ਼ਲ ਧੰਨਵਾਦ, ਜਿਨ੍ਹਾਂ ਨੇ ਮੈਨੂੰ ਇਹ ਸਨਮਾਨ ਦਿੱਤਾ। ਸਾਊਥ ਏਸ਼ੀਆ ਦੀਆਂ ਪ੍ਰਗਤੀਸ਼ੀਲ ਔਰਤਾਂ ਨਾਲ ਮੀਟਿੰਗ ਕਰਕੇ ਅਤੇ ਉਨ੍ਹਾਂ ਨਾਲ ਮਿਲ ਕੇ ਏਸ਼ੀਅਨ ਔਰਤਾਂ ਦੀ ਤਰੱਕੀ, ਸਨਮਾਨ ਤੇ ਸ਼ਕਤੀਕਨ ਬਾਰੇ ਵਿਚਾਰ ਵਟਾਂਦਰਾ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।' ਦੇਖੋ ਇਹ ਵੀਡੀਓ:









ਕਾਬਿਲੇਗੌਰ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਨੇ ਕਲਾਕਾਰ ਬਣਨ ਪਿੱਛੋਂ ਵਕੀਲ ਦੀ ਡਿਗਰੀ ਹਾਸਲ ਕੀਤੀ ਹੋਵੇ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਦੱਸ ਦੇਈਏ ਕਿ ਸੱਤੀ ਨੇ ਹੁਣ ਮਾਈ ਐਫਐਮ ਵੱਜੋਂ ਸ਼ੋਅ ਸ਼ੁਰੂ ਕੀਤਾ ਹੋਇਆ ਹੈ।


ਇਹ ਵੀ ਪੜ੍ਹੋ: ਗੁਰਦਾਸ ਮਾਨ ਨੇ ਕਿਉਂ ਕਿਹਾ ਸੀ 'ਮੈਂ ਸਿੰਗਰ ਨਹੀਂ ਪਰਫਾਰਮਰ ਹਾਂ', ਬਿਆਨ ਨੇ ਸਭ ਨੂੰ ਕੀਤਾ ਸੀ ਹੈਰਾਨ