ਅਮੈਲੀਆ ਪੰਜਾਬੀ ਦੀ ਰਿਪੋਰਟ

Continues below advertisement


Sidhu Moose Wala News: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਉਹ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਉਸ ਦੇ ਚਾਹੁਣ ਵਾਲਿਆਂ ਦੀਆਂ ਅੱਖਾਂ ਅੱਜ ਵੀ ਉਸ ਨੂੰ ਯਾਦ ਕਰਕੇ ਨਮ ਹੋ ਜਾਂਦੀਆਂ ਹਨ। ਪਰ ਇਸ ਦਰਮਿਆਨ ਕਈ ਸ਼ਰਾਰਤੀ ਅਨਸਰ ਅਜਿਹੇ ਵੀ ਹਨ, ਜੋ ਸਿੱਧੂ ਨੂੰ ਨਫਰਤ ਕਰਦੇ ਹਨ।


ਇਹ ਵੀ ਪੜ੍ਹੋ: ਵਿਆਹ ਦੀ ਖਬਰਾਂ ਵਿਚਾਲੇ ਪਰਿਣੀਤੀ ਨੂੰ ਏਅਰਪੋਰਟ ਤੋਂ ਰਿਸੀਵ ਕਰਨ ਪਹੁੰਚੇ ਰਾਘਵ ਚੱਢਾ, ਤਸਵੀਰਾਂ ਹੋਈਆਂ ਵਾਇਰਲ


ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਅਣਪਛਾਤਾ ਆਦਮੀ ਸਿੱਧੂ ਮੂਸੇਵਾਲਾ ਦੀ ਤਸਵੀਰ ਉੱਪਰ ਕਾਲਖ ਲਗਾ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਵਿਅਕਤੀ ਨੇ ਪੂਰੀ ਤਰ੍ਹਾਂ ਮਾਸਕ ਨਾਲ ਆਪਣਾ ਮੂੰਹ ਕਵਰ ਕੀਤਾ ਹੋਇਆ ਹੈ ਅਤੇ ਇਹ ਸਿੱਧੂ ਦੀ ਫੋਟੋ 'ਤੇ ਕਾਲਖ ਲਗਾ ਰਿਹਾ ਹੈ। ਜਦੋਂ ਹੀ ਉਸ ਨੂੰ ਸ਼ੱਕ ਹੋਇਆ ਕਿ ਕਿਸੇ ਨੇ ਉਸ ਨੂੰ ਦੇਖ ਲਿਆ ਹੈ, ਤਾਂ ਇਹ ਤੁਰੰਤ ਮੋਟਰ ਸਾਈਕਲ 'ਤੇ ਰਫੂਚੱਕਰ ਹੋ ਜਾਂਦਾ ਹੈ। ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਹਾਲੇ ਤੱਕ ਉਸ ਦੇ ਫੈਨਜ਼, ਪਰਿਵਾਰ ਤੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਹੰਝੂ ਵਹਾਉਂਦੇ ਹਨ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ (19 ਮਾਰਚ) ਵੀ ਮਨਾਈ ਗਈ ਸੀ। ਜਿਸ ਵਿੱਚ ਵੱਡੀ ਗਿਣਤੀ 'ਚ ਉਸ ਦੇ ਚਾਹੁਣ ਵਾਲੇ ਸ਼ਾਮਲ ਹੋਏ ਸੀ।


ਇਹ ਵੀ ਪੜ੍ਹੋ: ਜਦੋਂ ਦਿਲਜੀਤ ਦੋਸਾਂਝ ਸਾਹਮਣੇ ਗੋਡਿਆਂ ਭਾਰ ਬੈਠੇ ਸੀ ਸ਼ਾਹਰੁਖ, ਕਿੰਗ ਖਾਨ ਦਾ ਡਾਊਨ ਟੂ ਅਰਥ ਸੁਭਾਅ ਜਿੱਤ ਲਵੇਗਾ ਤੁਹਾਡਾ ਦਿਲ