Parineeti Chopra With Raghav Chadha: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਸਾਂਸਦ ਰਾਘਵ ਚੱਢਾ ਦੇ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹਨ। ਹਾਲਾਂਕਿ ਦੋਹਾਂ ਨੇ ਅਜੇ ਤੱਕ ਵਿਆਹ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ ਅਤੇ ਚੁੱਪੀ ਧਾਰੀ ਹੋਈ ਹੈ। ਪਰ ਬੁੱਧਵਾਰ ਨੂੰ ਵਿਆਹ ਦੀਆਂ ਖਬਰਾਂ ਵਿਚਾਲੇ ਪਰਿਣੀਤੀ ਚੋਪੜਾ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ।
ਇਹ ਵੀ ਪੜ੍ਹੋ: ਗੁਰਦਾਸ ਮਾਨ ਨੇ ਕਿਉਂ ਕਿਹਾ ਸੀ 'ਮੈਂ ਸਿੰਗਰ ਨਹੀਂ ਪਰਫਾਰਮਰ ਹਾਂ', ਬਿਆਨ ਨੇ ਸਭ ਨੂੰ ਕੀਤਾ ਸੀ ਹੈਰਾਨ
ਇਸ ਦੌਰਾਨ ਰਾਘਵ ਚੱਢਾ ਵੀ ਏਅਰਪੋਰਟ 'ਤੇ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ। ਨਿਊਜ਼ ਏਜੰਸੀ ਏਐਨਆਈ ਨੇ ਇਸ ਦੌਰਾਨ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ANI ਦੀ ਰਿਪੋਰਟ ਮੁਤਾਬਕ ਪਰਿਣੀਤੀ ਨੂੰ ਏਅਰਪੋਰਟ 'ਤੇ ਮੀਡੀਆ ਕੈਮਰਿਆਂ ਤੋਂ ਬਚਣ ਲਈ ਕਾਹਲੀ 'ਚ ਰਾਘਵ ਚੱਢਾ ਦੀ ਕਾਰ 'ਚ ਬੈਠਾ ਦੇਖਿਆ ਗਿਆ।
ਦੋਵਾਂ ਨੂੰ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ
ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦੇ ਲਿੰਕਅੱਪ ਦੀਆਂ ਖਬਰਾਂ ਨੂੰ ਉਸ ਸਮੇਂ ਹਵਾ ਮਿਲੀ ਜਦੋਂ ਦੋਹਾਂ ਨੂੰ ਲੰਚ ਅਤੇ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ। ਦੋਵਾਂ ਨੂੰ ਇਕ ਤੋਂ ਬਾਅਦ ਇਕ ਕਈ ਵਾਰ ਮੁੰਬਈ 'ਚ ਇਕੱਠੇ ਦੇਖਿਆ ਗਿਆ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਨੂੰ ਉਦੋਂ ਅੱਗ ਲੱਗ ਗਈ ਜਦੋਂ 'ਆਪ' ਨੇਤਾ ਨੇ ਮੰਗਲਵਾਰ ਨੂੰ ਰਾਘਵ ਚੱਢਾ ਅਤੇ ਪਰਿਣੀਤੀ ਨੂੰ ਵਧਾਈ ਦਿੱਤੀ।
ਮੰਗਲਵਾਰ ਨੂੰ 'ਆਪ' ਸਾਂਸਦ ਸੰਜੀਵ ਅਰੋੜਾ ਨੇ ਟਵਿੱਟਰ ਰਾਹੀਂ ਰਾਘਵ ਅਤੇ ਪਰਿਣੀਤੀ ਚੋਪੜਾ ਨੂੰ ਵਧਾਈ ਦਿੱਤੀ। ਉਸਨੇ ਪੋਸਟ ਕੀਤਾ, “ਮੈਂ @raghav_chadha ਅਤੇ @Parineeti Chopra ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਮਿਲਾਪ ਨੂੰ ਪਿਆਰ, ਅਨੰਦ ਅਤੇ ਸੰਗਤ ਦੀ ਭਰਪੂਰ ਬਖਸ਼ਿਸ਼ ਹੋਵੇ। ਮੇਰੀਆਂ ਸ਼ੁਭਕਾਮਨਾਵਾਂ !!!
ਵਿਆਹ ਦੀਆਂ ਖਬਰਾਂ 'ਤੇ ਅਦਾਕਾਰਾ ਨੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ
ਮੁੰਬਈ ਦੇ ਏਅਰਪੋਰਟ 'ਤੇ ਸਪਾਟ ਹੋਣ ਤੋਂ ਬਾਅਦ ਪਰਿਣੀਤੀ ਨੂੰ ਪਾਪਰਾਜ਼ੀ ਦੇ ਸਵਾਲਾਂ ਦਾ ਜਵਾਬ ਦੇਣਾ ਪਿਆ। ਜਦੋਂ ਅਭਿਨੇਤਰੀ ਤੋਂ ਪੁੱਛਿਆ ਗਿਆ ਕਿ ਕੀ ਵਿਆਹ ਸੱਚਮੁੱਚ ਪੱਕਾ ਹੈ ਕਿਉਂਕਿ ਉਹ ਬੀਤੀ ਰਾਤ ਮੁੰਬਈ ਏਅਰਪੋਰਟ ਤੋਂ ਬਾਹਰ ਨਿਕਲੀ ਸੀ।
ਕਈ ਹੋਰ ਫੋਟੋਗ੍ਰਾਫਰਾਂ ਨੇ ਵੀ ਅਭਿਨੇਤਾ ਨੂੰ ਕੁਝ ਪੁਸ਼ਟੀ ਕਰਨ ਲਈ ਕਿਹਾ, "ਸ਼ਾਦੀ ਪੱਕੀ?" ਇਨ੍ਹਾਂ ਸਾਰੇ ਸਵਾਲਾਂ 'ਤੇ ਪਰਿਣੀਤੀ ਮੁਸਕਰਾਉਂਦੀ ਹੋਈ ਨਜ਼ਰ ਆਈ ਸੀ।