Diljit Dosanjh Shah Rukh Khan Video: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇੰਨੀਂ ਖੂਬ ਲਾਈਮਲਾਈਟ 'ਚ ਹਨ। ਉਨ੍ਹਾਂ ਦੀ ਫਿਲਮ ਪਠਾਨ ਨੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਦੇ ਨਾਲ ਨਾਲ ਕਿੰਗ ਖਾਨ ਸੋਸ਼ਲ ਮੀਡੀਆ 'ਤੇ ਵੀ ਛਾਏ ਹੋਏ ਹਨ। ਸੋਸ਼ਲ ਮੀਡੀਆ ਦੇ ਸ਼ਾਹਰੁਖ ਦੇ ਪੁਰਾਣੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। 

Continues below advertisement


ਇਹ ਵੀ ਪੜ੍ਹੋ: 'ਯਾਰ ਕਿੰਨੇ ਸੋਹਣੇ ਬੱਚੇ ਨੇ ਸਾਡੇ', ਗੌਰੀ ਖਾਨ ਦੀ ਫੈਮਿਲੀ ਫੋਟੋ 'ਤੇ ਸ਼ਾਹਰੁਖ ਦਾ ਕਮੈਂਟ ਵਾਇਰਲ


ਇੰਨੀਂ ਸ਼ਾਹਰੁਖ ਦਾ ਇੱਕ ਹੋਰ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਿਹਾ ਹੈ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ 2016 ਦਾ ਹੈ, ਜਦੋਂ ਸ਼ਾਹਰੁਖ ਖਾਨ 'ਦਿਲਵਾਲੇ' ਫਿਲਮ 'ਚ ਨਜ਼ਰ ਆਏ ਸੀ। ਉਹ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ। ਇਸ ਦੌਰਾਨ ਉਸ ਈਵੈਂਟ ਦੀ ਮੇਜ਼ਬਾਨੀ ਦਿਲਜੀਤ ਦੋਸਾਂਝ ਕਰ ਰਹੇ ਸੀ। ਇਸ ਦੌਰਾਨ ਸ਼ਾਹਰੁਖ ਖਾਨ ਦਿਲਜੀਤ ਸਾਹਮਣੇ ਗੋਡਿਆਂ ਭਾਰ ਬੈਠ ਗਏ। ਇਹ ਦੇਖ ਕੇ ਦਿਲਜੀਤ ਨਰਵਸ ਹੋ ਜਾਂਦੇ ਹਨ ਅਤੇ ਉਹ ਵੀ ਆਪਣੀ ਸੀਟ ਤੋਂ ਉੱਠ ਖੜੇ ਹੋ ਜਾਂਦੇ ਹਨ। ਇਹ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਹਰ ਕੋਈ ਸ਼ਾਹਰੁਖ ਦੇ ਡਾਊਨ ਟੂ ਅਰਥ ਸੁਭਾਅ ਦੀਆਂ ਤਾਰੀਫਾਂ ਕਰਦਾ ਥੱਕ ਨਹੀਂ ਰਿਹਾ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਨੇ ਪਠਾਨ ਫਿਲਮ ਤੋਂ ਬਾਲੀਵੁੱਡ 'ਚ ਵਾਪਸੀ ਕੀਤੀ ਹੈ। ਇਸ ਦੇ ਨਾਲ ਨਾਲ ਉਹ 'ਜਵਾਨ' ਤੇ 'ਡੰਕੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ ਪੂਰੀ ਕੀਤੀ ਹੈ, ਪਰ ਇਸ ਫਿਲਮ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਹੋਣ ਵਾਲੀ ਹੈ ਰੋਕਾ ਦੀ ਰਸਮ! ਡੇਟ ਫਾਈਨਲ ਕਰਨ 'ਚ ਬਿਜ਼ੀ ਹੈ ਫੈਮਿਲੀ