ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Shayari Video: ਸਤਿੰਦਰ ਸੱਤੀ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸੱਤੀ ਨੇ ਪੰਜਾਬੀ ਇੰਡਸਟਰੀ 'ਚ ਖੂਬ ਨਾਮ ਕਮਾਇਆ ਹੈ। ਇਸ ਦੇ ਨਾਲ ਨਾਲ ਉਹ ਪਿਛਲੇ ਸਾਲ ਕੈਨੇਡਾ 'ਚ ਇੰਮੀਗ੍ਰੇਸ਼ਨ ਵਕੀਲ ਵੀ ਬਣੀ ਸੀ। ਇਸ ਦੇ ਨਾਲ ਨਾਲ ਸੱਤੀ ਨੂੰ ਲਿਖਣ ਪੜ੍ਹਨ ਦਾ ਵੀ ਕਾਫੀ ਸ਼ੌਕ ਹੈ। ਉਹ ਅਕਸਰ ਹੀ ਆਪਣੀ ਸ਼ਾਇਰੀ ਵਾਲੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਸਤਿੰਦਰ ਸੱਤੀ ਦਾ ਇੱਕ ਸ਼ਾਇਰੀ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਮਹਿਜ਼ 5 ਦਿਨਾਂ 'ਚ ਇੰਸਟਾ 'ਤੇ ਡੇਢ ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ ਜਦਕਿ 1.5 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਵੀਡੀਓ 'ਚ ਸੱਤੀ ਨੇ ਬਕਮਾਲ ਸ਼ਾਇਰੀ ਕੀਤੀ ਹੈ। ਉਨ੍ਹਾਂ ਨੇ ਕਿਹਾ, 'ਦਿਲ ਦਾ ਸ਼ੀਸ਼ਾ ਸਾਫ ਤੇ ਨਹੀਂ ਨਾ। ਫਿਰ ਤੂੰ ਕੀਤਾ ਮੁਆਫ ਤੇ ਨਹੀਂ ਨਾ.....' ਅੱਗੇ ਤੁਸੀਂ ਖੁਦ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਨੇ ਆਪਣੀ ਲਾਅ ਫਰਮ (ਕੰਪਨੀ) ਵੀ ਖੋਲ੍ਹ ਲਈ ਹੈ। ਇਸ ਕੰਪਨੀ ਰਾਹੀਂ ਉਹ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਸਟੂਡੈਂਟਾਂ ਨੂੰ ਗਾਈਡ ਕਰੇਗੀ, ਤਾਂ ਕਿ ਉਨ੍ਹਾਂ ਨੂੰ ਵੀਜ਼ਾ ਫਰੌਡ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਨਾਲ ਸੱਤੀ ਪੰਜਾਬੀ ਇੰਡਸਟਰੀ 'ਚ ਵੀ ਕਾਫੀ ਐਕਟਿਵ ਹੈ। ਉਨ੍ਹਾਂ ਨੂੰ ਅਕਸਰ ਹੀ ਪੰਜਾਬੀ ਸਿੰਗਰਾਂ ਦੇ ਲਾਈਵ ਸ਼ੋਅਜ਼ ਨੂੰ ਹੋਸਟ ਕਰਦੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਕਰਨ ਔਜਲਾ ਤੇ ਰਣਜੀਤ ਬਾਵਾ ਵਰਗੇ ਗਾਇਕਾਂ ਦੇ ਲਾਈਵ ਸ਼ੋਅਜ਼ ਨੂੰ ਹੋਸਟ ਕੀਤਾ ਹੈ। ਉਨ੍ਹਾਂ ਦੀ ਮੇਜ਼ਬਾਨੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ, ਖਾਸ ਕਰਕੇ ਉਨ੍ਹਾਂ ਦਾ ਸ਼ਾਇਰਾਨਾ ਅੰਦਾਜ਼ ਅਕਸਰ ਚਰਚਾ 'ਚ ਰਹਿੰਦਾ ਹੈ।