ਅਮੈਲੀਆ ਪੰਜਾਬੀ ਦੀ ਰਿਪੋਰਟ


Gurnam Bhullar Video: ਪੰਜਾਬੀ ਗਾਇਕ ਤੇ ਐਕਟਰ ਗੁਰਨਾਮ ਭੁੱਲਰ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਫਿਲਮ 'ਖਿਡਾਰੀ' 9 ਫਰਵਰੀ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਜਿਸ ਦੀ ਐਕਟਰ ਰੱਜ ਕੇ ਪ੍ਰਮੋਸ਼ਨ ਕਰ ਰਿਹਾ ਹੈ। ਇਸ ਤੋਂ ਇਲਾਵਾ 2023 'ਚ ਗੁਰਨਾਮ ਭੁੱਲਰ ਨੇ ਵਿਆਹ ਵੀ ਕੀਤਾ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਗੁਰਨਾਮ ਨੇ ਆਪਣੀ ਪਤਨੀ ਨਾਲ ਗੁਪਤ ਵਿਆਹ ਕੀਤਾ ਸੀ, ਜਿਸ ਵਿੱਚ ਪਰਿਵਾਰ ਵਾਲੇ ਤੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ। ਵਿਆਹ ਦਾ ਖੁਲਾਸਾ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹੋਇਆ ਸੀ। ਗੁਰਨਾਮ ਨੇ ਖੁਦ ਆਪਣੇ ਵਿਆਹ ਦੀ ਕੋਈ ਤਸਵੀਰ ਨਾ ਤਾਂ ਸ਼ੇਅਰ ਕੀਤੀ ਸੀ ਤੇ ਨਾ ਹੀ ਵਿਆਹ ਬਾਰੇ ਕੋਈ ਅਪਡੇਟ ਦਿੱਤੀ ਸੀ। ਹੁਣ ਗਾਇਕ ਨੇ ਖੁਦ ਇਸ ਦੀ ਵਜ੍ਹਾ ਦੱਸੀ ਹੈ।


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਨੇ ਫਿਰ ਚੁੱਕੇ ਸਿਹਤ ਸਿਸਟਮ 'ਤੇ ਸਵਾਲ, ਪੈਸੇ ਨਾ ਹੋਣ ਕਰਕੇ ਮਰੀਜ਼ ਨੂੰ ਨਹੀਂ ਦਿੱਤੀ ਗਈ ਦਵਾਈ, ਦੇਖੋ ਵੀਡੀਓ


ਗੁਰਨਾਮ ਭੁੱਲਰ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਨੇ ਕਿਉਂ ਆਪਣੇ ਵਿਆਹ ਦੀ ਇੱਕ ਵੀ ਤਸਵੀਰ ਨਹੀਂ ਸ਼ੇਅਰ ਕੀਤੀ। ਵੀਡੀਓ 'ਚ ਭੁੱਲਰ ਕਹਿ ਰਿਹਾ ਹੈ, 'ਮੇਰੀ ਲਾਈਫ ਸਾਰਿਆਂ ਅੱਗੇ ਬਹੁਤ ਓਪਨ ਆ ਤੇ ਐਵੇਂ ਹੀ ਹਮੇਸ਼ਾ ਓਪਨ ਰਹੂਗੀ। ਹੁਣ ਤੱਕ ਗੁਰਨਾਮ ਨੇ ਕੀ ਕੁੱਝ ਕੀਤਾ। ਮੈਂ ਕੀ ਸੋਚਦਾ, ਮੈਂ ਕੀ ਬੋਲਦਾ। ਇਹ ਸਭ ਨੂੰ ਪਤਾ, ਕਿਉਂਕਿ ਮੈਂ ਬਹੁਤ ਹੀ ਖੁੱਲ੍ਹਾ ਬੋਲਣ ਵਾਲਾ ਇਨਸਾਨ ਹਾਂ। ਪਰ ਮੈਂ ਇਸ ਚੀਜ਼ ਦਾ ਅਹਿਸਾਸ ਕੀਤਾ ਕਿ ਮੈਂ ਕਲਾਕਾਰ ਹਾਂ ਤੇ ਉਸ ਪਰੈਸ਼ਰ ਕਿਸੇ ਫੈਮਿਲੀ 'ਤੇ ਨਹੀਂ ਪੈਣਾ ਚਾਹੀਦਾ। ਮੇਰੀ ਪ੍ਰਸਿੱਧੀ ਦਾ ਪਰੈਸ਼ਰ ਫੈਮਿਲੀ 'ਤੇ ਨਹੀਂ ਹੋਣਾ ਚਾਹੀਦਾ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਸਾਲ 2023 'ਚ ਗੁਰਨਾਮ ਭੁੱਲਰ ਵਿਆਹ ਦੇ ਬੰਧਨ 'ਚ ਬੱਝਿਆ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਰਣਜੀਤ ਬਾਵਾ ਨੇ ਨਵੇਂ ਗਾਣੇ 'ਚ ਸਿੱਧੂ ਮੂਸੇਵਾਲਾ ਦੇ ਸਟਾਇਲ ਦੀ ਕੀਤੀ ਕਾਪੀ, ਫੈਨਜ਼ ਨੇ ਕੀਤਾ ਟਰੋਲ, ਬੋਲੇ- ਜੱਟ ਦੀ ਰੀਸ ਨੀ ਹੋਣੀ