ਮੁੰਬਈ: ਕੋਰੋਨਾ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਨ ਅਬ੍ਰਾਹਮ ਦੀ ਫਿਲਮ ਸੱਤਿਆਮੇਵ ਜਯਤੇ 2 ਦੀ ਰਿਲੀਜ਼ਿੰਗ ਨੂੰ ਫਿਲਹਾਲ ਟਾਲ ਦਿੱਤਾ ਹੈ। ਫਿਲਮ ਸੱਤਿਆਮੇਵ ਜਯਤੇ 2 ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਜਾਨ ਅਬ੍ਰਾਹਮ ਦੀ ਇਹ ਫਿਲਮ ਈਦ ਮੌਕੇ 12 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਣੀ ਸੀ ਪਰ ਹੁਣ ਹਰ ਮੇਕਰ ਇਹੀ ਸੋਚ ਰਿਹਾ ਹੈ ਕਿ ਕੋਰੋਨਾ ਦੇ ਹਾਲਾਤ ਵਿੱਚ ਰਿਲੀਜ਼ਿੰਗ ਦਾ ਰਿਸਕ ਨਾ ਲਿਆ ਜਾਵੇ। ਇਹੀ ਸਿਆਣਪ ਸੱਤਿਆਮੇਵ ਜਯਤੇ 2 ਦੇ ਮੇਕਰਸ ਨੇ ਦਿਖਾਈ ਹੈ।
ਮੇਕਰਜ਼ ਨੇ ਅਜੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ। ਫਿਲਮ ਦੀ ਟੀਮ ਨੇ ਪੋਸਟਪੋਨ ਬਾਰੇ ਬਿਆਨ ਦਿੱਤਾ ਕਿ “ਇਸ ਮੁਸ਼ਕਲ ਸਮੇਂ ਵਿੱਚ, ਅਸੀਂ ਜਨਤਾ ਦੀ ਸੁਰੱਖਿਆ ਤੇ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੀ ਆਉਣ ਵਾਲੀ ਫਿਲਮ “ਸੱਤਯਮੇਵ ਜਯਤੇ 2”ਦੀ ਰਿਲੀਜ਼ਿੰਗ ਨੂੰ ਤੈਅ ਸਮੇਂ ਤੋਂ ਬਾਹਰ ਕਰ ਰਹੇ ਹਾਂ। ਅਸੀਂ ਤੁਹਾਨੂੰ ਫਿਲਮ ਨਾਲ ਜੁੜੀ ਹਰ ਜਾਣਕਾਰੀ ਦਿੰਦੇ ਰਹਾਂਗੇ। ਓਦੋ ਤਕ ਦੋ ਗਜ਼ ਦੀ ਦੂਰੀ ਬਣਾਈ ਰੱਖੋ ਤੇ ਮਾਸਕ ਲਾਓ, ਆਪਣੀ ਤੇ ਆਪਣੇ ਨੇੜਲਿਆਂ ਦੀ ਦੇਖਭਾਲ ਕਰੋ।
ਇਸ ਫਿਲਮ ਦੇ ਲੀਡ ਕਿਰਦਾਰ ਵਿੱਚ ਜਾਨ ਅਬ੍ਰਾਹਮ ਨਾਲ ਦਿਵਿਆ ਖੋਸਲਾ ਕੁਮਾਰ ਵੀ ਹੈ। ਫਿਲਮ ਨੂੰ ਟੀ-ਸੀਰੀਜ਼ ਤੇ ਐਮੈ ਐਂਟਰਟੇਨਮੈਂਟ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਸਾਲ 2018 ਵਿੱਚ ਡਾਇਰੈਕਟਰ ਮਿਲਾਪ ਤੇ ਜੌਹਨ ਨੇ 'ਸੱਤਿਆਮੇਵ ਜਯਤੇ' ਬਣਾਈ ਸੀ ਜੋ ਬਾਕਸ ਆਫਿਸ 'ਤੇ ਕਾਫੀ ਸਕਸੈਸ ਰਹੀ। ਇਸ ਤੋਂ ਬਾਅਦ ਹੀ ਮੇਕਰਸ ਨੇ ਸਤਯਮੇਵ ਜਯਤੇ 2 ਬਣਾਉਣ ਬਾਰੇ ਫੈਸਲਾ ਲਿਆ।