ਮੁੰਬਈ: ਜਾਨ ਅਬ੍ਰਾਹਮ ਆਪਣੀ ਨਵੀਂ ਫ਼ਿਲਮ ‘ਸਤਿਆਮੇਵ ਜਯਤੇ’ ਨਾਲ 15 ਅਗਸਤ ਨੂੰ ਬਾਕਸਆਫਿਸ ‘ਤੇ ਧਮਾਕਾ ਕਰਨ ਲਈ ਤਿਆਰ ਹਨ। ਫ਼ਿਲਮ ਦੇ ਟ੍ਰੇਲਰ ਨੂੰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਹੁਣ ਤਕ 34 ਮਿਲੀਅਨ ਵਿਊਜ਼ ਵੀ ਮਿਲ ਚੁੱਕੇ ਹਨ। ਫ਼ਿਲਮ ’ਚ ਨੌਰਾ ਦਾ ਸਪੈਸ਼ਲ ਡਾਂਸ ਨੰਬਰ ਵੀ ਹੈ ਜਿਸ ’ਚ ਉਸ ਨੇ ‘ਦਿਲਬਰ’ ਸੌਂਗ ‘ਤੇ ਸਭ ਦਾ ਦਿਲ ਲੁੱਟਿਆ ਹੈ।   ਹੁਣ ਫ਼ਿਲਮ ਦਾ ਇੱਕ ਹੋਰ ਗਾਣਾ ਲਾਂਚ ਹੋ ਗਿਆ ਹੈ। ‘ਪਾਨੀਓ ਸਾ’ ਇਸ ਫ਼ਿਲਮ ਦਾ ਚੌਥਾ ਗੀਤ ਹੈ ਜੋ ਰੋਮਾਂਟਿਕ ਨੰਬਰ ਹੈ। ਇਸ ਸੌਂਗ ’ਚ ਜਾਨ ਤੇ ਆਇਸ਼ਾ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗਾਣੇ ’ਚ ਜਾਨ ਦੇ ਸੱਟ ਲੱਗੀ ਹੋਈ ਹੈ ਤੇ ਆਇਸ਼ਾ ਉਸ ਦਾ ਖਿਆਲ ਵੀ ਰੱਖ ਰਹੀ ਹੈ। ਗਾਣੇ ’ਚ ਦੋਨਾਂ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਹੈ। ‘ਸਤਿਆਨੇਵ ਜਯਤੇ’ ਦੇ ਇਸ ਸੌਂਗ ਨੂੰ ਆਰਕੋ ਤੇ ਤੁਲਸੀ ਕੁਮਾਰ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਗਾਣੇ ਦੇ ਬੋਲ ਖੁਦ ਆਰਕੋ ਨੇ ਹੀ ਲਿਖੇ ਹਨ। ਇੰਨਾ ਹੀ ਨਹੀਂ ਇਸ ਗਾਣੇ ਨੂੰ ਕੰਪੋਜ਼ ਵੀ ਆਰਕੋ ਨੇ ਹੀ ਕੀਤਾ ਹੈ। ਫ਼ਿਲਮ ਦਾ ਡਾਇਰੈਕਸ਼ਨ ਮਿਲਾਪ ਜਾਵੇਰੀ ਨੇ ਕੀਤਾ ਹੈ, ਜੋ ਇਸ ਫ਼ਿਲਮ ਰਾਹੀਂ ਕਰਪਸ਼ਨ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ’ਚ ਮਨੋਜ ਵਾਜਪਾਈ ਨੇ ਪੁਲਿਸ ਅਫਸਰ ਦਾ ਰੋਲ ਕੀਤਾ ਹੈ।