ਮੁੰਬਈ: ਟੀਵੀ ਐਕਟਰਸ ਸੇਜਲ ਸ਼ਰਮਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਤੇ ਟੀਵੀ ਜਗਤ ਸਦਮੇ 'ਚ ਹਨ। ਸੇਜਲ ਦੀ ਮੌਤ ਦੇ ਅਸਲੀ ਕਾਰਨਾਂ ਬਾਰੇ ਅਜੇ ਪੁਲਿਸ ਵੱਲੋਂ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ, ਪਰ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸੇਜਲ ਡਿਪਰੈਸ਼ਨ ਤੇ ਨਿੱਜੀ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਸੀ।


ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਸ਼ੋਅ 'ਦਿਲ ਤੋਂ ਹੈਪੀ ਹੈ ਜੀ' ਅਚਾਨਕ ਬੰਦ ਹੋਣ ਕਰਕੇ ਉਹ ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਸੀ। ਸੇਜਲ ਦੀ ਮੌਤ 'ਤੇ ਉਨ੍ਹਾਂ ਦੇ ਕਰੀਬੀ ਦੋਸਤ ਨਿਰਭਯ ਸ਼ੁਕਲਾ ਨੇ ਇੰਟਰਵੀਊ ਦੌਰਾਨ ਦੱਸਿਆ ਕਿ ਸੇਜਲ ਵਿਗੜਦੀ ਸਿਹਤ ਨੂੰ ਲੈ ਕੇ ਡਿਪ੍ਰੈਸ਼ਨ 'ਚ ਸੀ।

ਉਨ੍ਹਾਂ ਕਿਹਾ, "ਮੈਂ 15 ਨਵੰਬਰ ਨੂੰ ਉਸ ਨੂੰ ਮੈਸੇਜ ਕਰਕੇ ਮਿਲਣ ਲਈ ਕਿਹਾ ਸੀ ਪਰ ਉਸ ਵੇਲੇ ਉਹ ਉਦੈਪੁਰ ਜਾ ਰਹੀ ਸੀ। ਮੈਂ ਇਸ ਦੀ ਵਜ੍ਹਾ ਬਾਰੇ ਜ਼ਿਕਰ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਹੈ। ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਸੀ, ਨਾਲ ਹੀ ਕੈਂਸਰ ਦੀ ਬਿਮਾਰੀ ਨਾਲ ਵੀ ਜੂਝ ਰਹੇ ਸੀ। ਮੈਂ ਇਸ ਬਾਰੇ ਸੇਜਲ ਤੋਂ ਖ਼ਬਰ ਵੀ ਲੈਂਦਾ ਰਿਹਾ ਤੇ ਫਿਰ ਆਪਣੇ ਕੰਮਾਂ 'ਚ ਰੁੱਝ ਗਿਆ।"