ਮਨੋਜ ਬਾਜਪਾਈ ਸਟਾਰਰ ਹਿੱਟ ਵੈੱਬ ਸੀਰੀਜ਼ 'ਦਿ ਫੈਮਿਲੀ ਮੈਨ' ਦੇ ਦੂਜਾ ਸੀਜ਼ਨ ਦਾ ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ 'ਚ ਘਿਰ ਗਿਆ ਹੈ। ਇਸ ‘ਤੇ ਤਾਮਿਲ ਲੋਕਾਂ ਅਤੇ ਐਲਟੀਟੀਈ ਨਾਲ ਜੁੜੇ ਲੋਕਾਂ ਨੂੰ ਅੱਤਵਾਦੀ ਵਜੋਂ ਪੇਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ।


 


ਰਾਜ ਸਭਾ ਦੇ ਸੰਸਦ ਮੈਂਬਰ ਅਤੇ ਐਮਡੀਐਮਕੇ ਨੇਤਾ ਵਾਈਕੋ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਰਿਲੀਜ਼ਿੰਗ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਵਾਈਕੋ ਦੇ ਇਸ ਪੱਤਰ ਦੇ ਅਨੁਸਾਰ, ਇਸ ਵੈੱਬ ਸ਼ੋਅ 'ਚ ਦਿਖਾਇਆ ਗਿਆ ਹੈ ਕਿ ਤਾਮਿਲ ਲੋਕ ਅੱਤਵਾਦੀ ਹਨ, ਉਹ ਆਈਏਐਸਆਈ ਦੇ ਏਜੰਟ ਹਨ ਅਤੇ ਉਨ੍ਹਾਂ ਦੇ ਪਾਕਿਸਤਾਨ ਨਾਲ ਸੰਬੰਧ ਹਨ।


 


ਪ੍ਰਕਾਸ਼ ਜਾਵਡੇਕਰ ਨੂੰ ਲਿਖੇ ਇਸ ਪੱਤਰ ਦੇ ਅਨੁਸਾਰ, "ਤਾਮਿਲ ਬੋਲਣ ਵਾਲੀ ਅਭਿਨੇਤਰੀ ਸਮਾਂਥਾ  ਨੂੰ ਇੱਕ ਅੱਤਵਾਦੀ ਵਜੋਂ ਪੇਸ਼ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਉਸ ਦੇ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਸੰਬੰਧ ਹਨ। ਇਸ ਤਰ੍ਹਾਂ ਦੀ ਤਸਵੀਰ ਨੇ ਤਾਮਿਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੂਰੇ ਤਾਮਿਲ ਭਾਈਚਾਰੇ ਦੇ ਵਿਰੁੱਧ ਹੈ।"


 


ਉਨ੍ਹਾਂ ਅੱਗੇ ਲਿਖਿਆ ਇਨ੍ਹਾਂ ਤਮਾਮ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ, ਇਸ ਸ਼ੋਅ ਦੇ ਐਮਾਜ਼ਾਨ ਰਿਲੀਜ਼ ਨੂੰ ਤੁਰੰਤ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਰੋਕਿਆ ਜਾਣਾ ਚਾਹੀਦਾ ਹੈ। ਇਸ ਪੱਤਰ ਦੇ ਅਖੀਰ 'ਚ ਇਹ ਲਿਖਿਆ ਗਿਆ ਹੈ ਕਿ ਜੇ ਇਸ ਸ਼ੋਅ ਦੇ ਰਿਲੀਜ਼ ਹੋਣ ‘ਤੇ ਪਾਬੰਦੀ ਨਾ ਲਗਾਈ ਗਈ ਤਾਂ ਤਾਮਿਲ ਲੋਕ ਗੰਭੀਰ ਰੂਪ 'ਚ ਪ੍ਰਤੀਕ੍ਰਿਆ ਕਰਨਗੇ ਅਤੇ ਅਜਿਹੀ ਸਥਿਤੀ 'ਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।


 



 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904