ਮੁੰਬਈ: ਰਿਤਿਕ ਰੋਸ਼ਨ ਤੇ ਟਾਈਗਰ ਸ਼ਰੌਫ ਦੀ ਫ਼ਿਲਮ ‘ਵਾਰ’ ਨੇ ਬਾਕਸਆਫਿਸ ‘ਤੇ ਆਏ ਦਿਨ ਕਮਾਈ ਦਾ ਇੱਕ ਨਵਾਂ ਰਿਕਾਰਡ ਬਣਾਇਆ ਹੈ। ਫ਼ਿਲਮ ਨੇ ਜਿੱਥੇ ਆਪਣੇ ਪਹਿਲੇ ਵੀਕੈਂਡ ‘ਚ 100 ਕਰੋੜ ਕੱਲਬ ‘ਚ ਐਂਟਰੀ ਕੀਤੀ, ਉੱਥੇ ਹੀ ਫ਼ਿਲਮ ਨੇ ਸਿਰਫ 7 ਦਿਨਾਂ ‘ਚ 200 ਕਰੋੜ ਕਲੱਬ ‘ਚ ਐਂਟਰੀ ਕਰ ਲਈ ਹੈ।

ਫ਼ਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਰਿਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਫ਼ਿਲਮ ਨੇ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਲਿਸਟ ‘ਚ ਆਪਣੀ ਥਾਂ ਬਣਾ ਲਈ ਹੈ।

ਫ਼ਿਲਮ ਦੇ ਨਾਂ ਹਨ ਇਹ ਰਿਕਾਰਡ:


1. ‘
ਵਾਰ’ ਫ਼ਿਲਮ ਨੇ ਆਪਣੇ ਰਿਲੀਜ਼ ਦੇ ਪਹਿਲੇ ਹੀ ਦਿਨ 53.35 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ। ਇਸ ਕਮਾਈ ਦੇ ਨਾਲ ਇਹ ਫ਼ਿਲਮ ਸਭ ਤੋਂ ਵੱਡੀ ਓਪਨਿੰਗ ਫ਼ਿਲਮ ਬਣ ਗਈ।




2.
ਫ਼ਿਲਮ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਫ਼ਿਲਮ ਬਣੀ। ਇਸ ਤੋਂ ਪਹਿਲਾਂ ਇਹ ਖਿਤਾਬ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੇ ਨਾਂ ਸੀ।




3.
ਇਹ ਫ਼ਿਲਮ ਰਿਤਿਕ ਤੇ ਟਾਈਗਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਫ਼ਿਲਮ ਰਹੀ।




4.
ਯਸਰਾਜ ਬੈਨਰ ਹੇਠ ਇਹ 5ਵੀਂ ਫ਼ਿਲਮ ਹੈ ਜਿਸ ਨੇ ਸਿਰਫ ਤਿੰਨ ਦਿਨਾਂ ‘ਚ 100 ਕਰੋੜ ਰੁਪਏ ਕਮਾਏ।




5.
ਇਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ ‘ਚ ਇਹ ਫ਼ਿਲਮ ਤੀਜੇ ਨੰਬਰ ‘ਤੇ ਪਹੁੰਚ ਗਈ। ਇਸ ਤੋਂ ਪਹਿਲਾਂ ‘ਕਬੀਰ ਸਿੰਘ’ ਤੇ ‘ਉੜੀ’ ਫ਼ਿਲਮਾਂ ਦੇ ਨਾਂ ਹਨ।




6.
ਫ਼ਿਲਮ ਜਲਦੀ ਹੀ ਇਸ ਸਾਲ ਦੀ 200 ਕਰੋੜ ਦੀ ਕਮਾਈ ਕਰਨ ਵਾਲੀ ਫ਼ਿਲਮ ਬਣ ਜਾਵੇਗੀ। ਇਸ ਤੋਂ ਪਹਿਲਾਂ ਕਬੀਰ ਸਿੰਘ ਨੇ 13 ਤੇ ਭਾਰਤ ਨੇ 14 ਦਿਨਾਂ ‘ਚ 200 ਕਰੋੜ ਰੁਪਏ ਕਮਾਏ ਸੀ।




7.
ਇਸ ਫ਼ਿਲਮ ਨੇ ਨੈਸ਼ਨਲ ਹਾਲੀਡੇ ‘ਤੇ ਰਿਲੀਜ਼ ਹੋਈ ਫ਼ਿਲਮਾਂ ‘ਚ ਵੀ ਸਭ ਤੋਂ ਜ਼ਿਆਦਾ ਕਮਾਈ ਦਾ ਰਿਕਾਰਡ ਬਣਾਇਆ ਹੈ।