World's Richest Actors 2022: ਸਾਲ 2022 ਖਤਮ ਹੋਣ 'ਚ ਮਹਿਜ਼ 3 ਦਿਨ ਬਾਕੀ ਰਹਿ ਗਏ ਹਨ। ਜਲਦ ਹੀ ਸਾਲ 2023 ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2022 ਦੀਆਂ ਕੁੱਝ ਖਾਸ ਘਟਨਾਵਾਂ। ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ ਦੀ ਸੂਚੀ। ਇਸ ਸੂਚੀ 'ਚ ਸ਼ਾਹਰੁਖ ਖਾਨ ਦਾ ਨਾਂ ਟੌਪ 5 'ਚ ਸ਼ਾਮਲ ਹੈ। ਇਸ ਦੇ ਨਾਲ ਨਾਲ ਅਮਿਤਾਭ ਬੱਚਨ ਨੇ ਵੀ ਇਸ ਲਿਸਟ 'ਚ ਜਗ੍ਹਾ ਬਣਾਈ ਹੈ। ਸ਼ਾਹਰੁਖ ਤੇ ਅਮਿਤਾਭ ਹੀ ਦੋ ਅਜਿਹੇ ਕਲਾਕਾਰ ਹਨ, ਜੋ ਇਸ ਸੂਚੀ 'ਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਪਾਏ ਹਨ। ਦੇਖੋ ਪੂਰੀ ਲਿਸਟ: 


ਰਿਹਾਨਾ: ਰਿਹਾਨਾ ਦੁਨੀਆ ਦੀ ਸਭ ਅਮੀਰ ਕਲਾਕਾਰ ਹੈ। ਉਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ 1.4 ਅਰਬ ਡਾਲਰ ਯਾਨਿ 11 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਹੈ।




ਜੈਰੀ ਸਾਇਨਫੀਲਡ: ਜੈਰੀ ਸਾਇਨਫੀਲਡ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਐਕਟਰ ਹਨ। ਇਨ੍ਹਾਂ ਦਾ ਨਾਂ ਇਸ ਸੂਚੀ 'ਚ ਦੂਜੇ ਸਥਾਨ 'ਤੇ ਹੈ। ਇਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ 1 ਅਰਬ ਡਾਲਰ ਯਾਨਿ 8 ਹਜ਼ਾਰ ਕਰੋੜ ਰੁਪਏ ਹੈ।




ਸ਼ਾਹਰੁਖ ਖਾਨ: ਸ਼ਾਹਰੁਖ ਖਾਨ ਇਸ ਲਿਸਟ 'ਚ ਟੌਪ 5 'ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਕਲਾਕਾਰ ਹਨ। ਇੱਕ ਰਿਪੋਰਟ ਦੇ ਮੁਤਾਬਕ ਸ਼ਾਹਰੁਖ ਦੀ ਕੁੱਲ ਜਾਇਦਾਦ 2022 'ਚ 770 ਮਿਲੀਅਨ ਯਾਨਿ 6300 ਕਰੋੜ ਰੁਪਏ ਦੱਸੀ ਜਾਂਦੀ ਹੈ।




ਟੌਮ ਕਰੂਜ਼: ਟੌਮ ਕਰੂਜ਼ ਪੂਰੀ ਦੁਨੀਆ ਦੇ ਚਹੇਤੇ ਅਦਾਕਾਰ ਹਨ। ਉਨ੍ਹਾਂ ਨੇ ਆਪਣੀਆਂ ਫਿਲਮਾਂ ਰਾਹੀਂ ਪੂਰੀ ਦੁਨੀਆ 'ਚ ਪ੍ਰਸਿੱਧੀ ਕਮਾਈ ਹੈ। ਉਨ੍ਹਾਂ ਦੀ ਅੱਜ ਤੱਕ ਦੀ ਕੁੱਲ ਜਾਇਦਾਦ 600 ਮਿਲੀਅਨ ਡਾਲਰ ਯਾਨਿ 4900 ਕਰੋੜ ਰੁਪਏ ਹੈ।




ਮੈਰੀ ਕੇਟ-ਐਸ਼ਲੀ ਓਲਸਨ: ਮੈਰੀ ਕੇਟ ਤੇ ਐਸ਼ਲੀ ਓਲਸਨ ਜੁੜਵਾਂ ਭੈਣਾਂ ਹਨ। ਜੋ ਕਿ ਪੇਸ਼ੇ ਤੋਂ ਅਭਿਨੇਤਰੀਆਂ ਤੇ ਫੈਸ਼ਨ ਡਿਜ਼ਾਇਨਰ ਹਨ। ਇਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੌਰਾਨ ਕਈ ਵੱਡੀਆਂ ਫਿਲਮਾਂ ਤੇ ਟੀਵੀ ਸੀਰੀਜ਼ 'ਚ ਕੰਮ ਕੀਤਾ ਹੈ। ਇਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ 550 ਮਿਲੀਅਨ ਡਾਲਰ ਯਾਨਿ 4500 ਕਰੋੜ ਤੋਂ ਵੱਧ ਬਣਦੀ ਹੈ।




ਰੌਬਰਟ ਡੀ ਨੇਰੋ: ਰੌਬਰਟ ਡੀ ਨੇਰੋ ਹਾਲੀਵੁੱਡ ਦੇ ਜਾਣੇ ਮਾਣੇ ਕਲਾਕਾਰ ਹਨ। ਇਹ ਹਾਲੀਵੁੱਡ ਦੇ ਲੈਜੇਂਡ ਅਭਿਨੇਤਾ ਹਨ, ਜਿਨ੍ਹਾਂ ਨੇ ਆਸਕਰ ਜੇਤੂ ਫਿਲਮਾਂ 'ਚ ਕੰਮ ਕੀਤਾ ਹੈ। ਰਿਪੋਰਟ ਮੁਤਾਬਕ 2022 'ਚ ਇਨ੍ਹਾਂ ਦੀ ਕੁੱਲ ਜਾਇਦਾਦ 520 ਮਿਲੀਅਨ ਡਾਲਰ ਯਾਨਿ 4300 ਕਰੋੜ ਰੁਪਏ ਦੱਸੀ ਜਾਂਦੀ ਹੈ।




ਅਮਿਤਾਭ ਬੱਚਨ: ਅਮਿਤਾਭ ਬੱਚਨ ਭਾਰਤ ਦੇ ਲੈਜੇਂਡ ਕਲਾਕਾਰ ਹਨ। ਉਨ੍ਹਾਂ ਪਿਛਲੇ 60 ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੀ ਉਮਰ ਭਾਵੇਂ 80 ਸਾਲ ਦੀ ਹੈ, ਪਰ ਉਨ੍ਹਾਂ 'ਚ ਜੋਸ਼ ਨੌਜਵਾਨਾਂ ਵਾਲਾ ਹੈ। ਅਮਿਤਾਭ ਬੱਚਨ ਨੂੰ ਵੀ ਇਸ ਸੂਚੀ 'ਚ ਜਗ੍ਹਾ ਮਿਲੀ ਹੈ। ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 430 ਮਿਲੀਅਨ ਡਾਲਰ ਯਾਨਿ 3500 ਕਰੋੜ ਰੁਪਏ ਹੈ। 




ਸਿਲਵੈਸਟਰ ਸਟਿਲੋਨ: ਸਿਲਵੈਸਟਰ ਸਟਿਲੋਨ ਹਾਲੀਵੁੱਡ ਦੇ ਮਸ਼ਹੂਰ ਕਲਾਕਾਰ ਹਨ। ਉਨ੍ਹਾਂ ਨੂੰ ਪੂਰੀ ਦੁਨੀਆ ਜਾਣਦੀ ਹੈ। ਭਾਰਤ ਵਿੱਚ ਵੀ ਸਿਲਵੈਸਟਰ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ।ਇਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਮੁਤਾਬਕ ਸਿਲਵੈਸਟਰ ਦੀ ਕੁੱਲ ਜਾਇਦਾਦ 410 ਮਿਲੀਅਨ ਡਾਲਰ ਯਾਨਿ 3300 ਕਰੋੜ ਰੁਪਏ ਹੈ। 




ਜੈਨੀਫਰ ਲੋਪੇਜ਼: ਹਾਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਹੈ। ਉਨ੍ਹਾਂ ਨੇ ਹਾਲ ਹੀ ਹਾਲੀਵੁੱਡ ਅਦਾਕਾਰਾ ਬੈਨ ਐਫਲੈਕ ਨਾਲ ਵਿਆਹ ਕੀਤਾ ਹੈ। ਜੈਨੀਫਰ ਦੀ ਕੁੱਲ ਜਾਇਦਾਦ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਦੀ ਅੱਜ ਤੱਕ ਦੀ ਜਾਇਦਾਦ 400 ਮਿਲੀਅਨ ਡਾਲਰ ਯਾਨਿ 3300 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।




ਇਹ ਵੀ ਪੜ੍ਹੋ: ਇਹ ਹਨ ਸਾਲ 2022 ਦੇ ਸਭ ਤੋਂ ਅਮੀਰ ਪੰਜਾਬੀ ਕਲਾਕਾਰ, ਦੇਖੋ ਲਿਸਟ