NIA Raid In Kerala: ਰਾਸ਼ਟਰੀ ਜਾਂਚ ਏਜੰਸੀ (NIA) ਨੇ ਦੇਸ਼ 'ਚ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਨੇਤਾਵਾਂ ਦੇ 58 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਕੇਰਲ ਵਿੱਚ ਚੱਲ ਰਹੀ ਹੈ। ਐਨਆਈਏ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਪੀਐਫਆਈ ਆਗੂ ਕਿਸੇ ਹੋਰ ਨਾਮ ਨਾਲ ਪੀਐਫਆਈ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਲਈ ਕਾਰਵਾਈ ਕੀਤੀ ਗਈ ਹੈ।


ਅਧਿਕਾਰੀਆਂ ਮੁਤਾਬਕ NIA ਦੀ ਇਹ ਛਾਪੇਮਾਰੀ ਸਵੇਰੇ 4 ਵਜੇ ਸ਼ੁਰੂ ਹੋਈ ਜੋ ਹੁਣ ਤੱਕ ਲਗਾਤਾਰ ਜਾਰੀ ਹੈ। ਕੇਰਲ ਦੇ ਏਰਨਾਕੁਲਮ ਵਿੱਚ ਪਾਬੰਦੀਸ਼ੁਦਾ ਪੀਐਫਆਈ ਆਗੂਆਂ ਨਾਲ ਸਬੰਧਤ 8 ਥਾਵਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਤਿਰੂਵਨੰਤਪੁਰਮ 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ NIA ਦੀ ਟੀਮ ਤ੍ਰਿਵੇਂਦਰਮ ਪੁਰਮ ਸਮੇਤ ਕਈ ਥਾਵਾਂ 'ਤੇ ਕਾਰਵਾਈ 'ਚ ਲੱਗੀ ਹੋਈ ਹੈ।


PFI ਦਾ ਗਠਨ ਕੇਰਲ ਵਿੱਚ ਸਾਲ 2006 ਵਿੱਚ ਕੀਤਾ ਗਿਆ ਸੀ, ਜਿਸਨੇ ਸਾਲ 2009 ਵਿੱਚ ਇੱਕ ਸਿਆਸੀ ਫਰੰਟ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੀ ਬਣਾਈ ਸੀ। ਕੇਰਲ ਵਿੱਚ ਸਥਾਪਿਤ ਕੱਟੜਪੰਥੀ ਸੰਗਠਨ ਨੇ ਹੌਲੀ-ਹੌਲੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਡੇਰਾ ਫੈਲਾ ਲਿਆ।


PFI ਅਤੇ ਇਸ ਨਾਲ ਜੁੜੀਆਂ ਸ਼ਾਖਾਵਾਂ 'ਤੇ ਇਸ ਸਾਲ ਸਤੰਬਰ ਮਹੀਨੇ 'ਚ ਪਾਬੰਦੀ ਲਗਾਈ ਗਈ ਸੀ। ਦਰਅਸਲ, ਪੀਐਫਆਈ ਕਈ ਸਾਲਾਂ ਤੋਂ ਸਰਗਰਮ ਹੈ। ਇਸ ਦਾ ਖਾਸ ਪ੍ਰਭਾਵ ਕੇਰਲ ਅਤੇ ਤਾਮਿਲਨਾਡੂ 'ਚ ਦੇਖਣ ਨੂੰ ਮਿਲਿਆ ਹੈ। ਹਜ਼ਾਰਾਂ ਲੋਕ ਇਸ ਸੰਗਠਨ ਨਾਲ ਜੁੜ ਗਏ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲਿਆ। NIA ਨੇ ਨਵੰਬਰ ਮਹੀਨੇ 'ਚ ਕੇਰਲ 'ਚ ਪਾਬੰਦੀਸ਼ੁਦਾ PAI ਦੇ ਤਿੰਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਦੇਸ਼ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।