ਮੁੰਬਈ: ਜਦੋਂ ਵੀ ਸ਼ਾਹਰੁਖ ਖ਼ਾਨ ਤੇ ਕਾਜੋਲ ਦੀ ਜੋੜੀ ਸਕਰੀਨ ‘ਤੇ ਨਜ਼ਰ ਆਉਂਦੀ ਹੈ ਤਾਂ ਲੋਕਾਂ ਦਾ ਖੂਬ ਪਿਆਰ ਮਿਲਦਾ ਹੈ। ਕੁਝ ਸਾਲ ਪਹਿਲਾਂ ਹੀ ਇਹ ਜੋੜੀ ‘ਦਿਲਵਾਲੇ’ ‘ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਜੋੜੀ ਨੂੰ ਦੁਬਾਰਾ ਸਿਲਵਰ ਸਕਰੀਨ ‘ਤੇ ਦੇਖਣ ਦਾ ਮੌਕਾ ਮਿਲਣ ਵਾਲਾ ਹੈ।
ਜੀ ਹਾਂ, ਖ਼ਬਰਾਂ ਨੇ ਕੀ ਦੋਵੇਂ ਇਮਰਾਨ ਖ਼ਾਨ ਦੀ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ‘ਚ ਇਕੱਠੇ ਨਜ਼ਰ ਆ ਸਕਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਸ ਫ਼ਿਲਮ ਦੇ ਸੀਕੁਅਲ ‘ਤੇ ਕੰਮ ਹੋਣਾ ਸ਼ੁਰੂ ਹੋ ਗਿਆ ਹੈ ਤੇ ਫ਼ਿਲਮ ਦੇ ਨਿਰਮਾਤਾ ਇਸ ਲਈ ਕਾਜੋਲ-ਸ਼ਾਹਰੁਖ ਨਾਲ ਗੱਲ ਵੀ ਕਰ ਰਹੇ ਹਨ।
ਇਸ ਫ਼ਿਲਮ ‘ਚ ਇਰਫਾਨ ਵੀ ਅਹਿਮ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਅਮਰੀਕਾ ਬੇਸਡ ਹੋਵੇਗੀ ਜਿਸ ਨੂੰ ਸਾਕੇਤ ਚੌਧਰੀ ਦੀ ਥਾਂ ਹੋਮੀ ਅਦਜਾਨੀਆ ਡਾਇਰੈਕਟ ਕਰਨਗੇ।