ਇਸ ਇਵੈਂਟ ‘ਚ ਕਿੰਗ ਖ਼ਾਨ ਸ਼ਾਹਰੁਖ ਵੀ ਮੌਜੂਦ ਸੀ। ਸ਼ਾਹਰੁਖ ਨੇ ਜਿਊਰੀ ਮੈਂਬਰ ਹੋਣ ਕਰਕੇ ਪ੍ਰਿਅੰਕਾ ਨੂੰ ਪੇਚੀਦਾ ਸਵਾਲ ਕੀਤਾ। ਕਿੰਗ ਖ਼ਾਨ ਨੇ ਕਿਹਾ ਇਨ੍ਹਾਂ ਵਿੱਚੋਂ ਤੁਸੀਂ ਕਿਸ ਸ਼ਖਸ ਨਾਲ ਵਿਆਹ ਕਰਦੇ? ਇਸ ‘ਚ ਸ਼ਾਹਰੁਖ ਨੇ ਪ੍ਰਿਅੰਕਾ ਨੂੰ ਭਾਰਤੀ ਕ੍ਰਿਕੇਟਰ, ਆਰਟਿਸਟ, ਬਿਜਨਸਮੈਨ ਤੇ ਬਾਲੀਵੁੱਡ ਸਟਾਰ ਦਾ ਆਪਸ਼ਨ ਦਿੱਤਾ।
ਇਸ ਦਾ ਜਵਾਬ ਪੀਸੀ ਨੇ ਵੱਡੀ ਬੇਬਾਕੀ ਨਾਲ ਦਿੰਦੇ ਹੋਏ ਕਿਹਾ ਕਿ ਉਹ ਇੱਕ ਕ੍ਰਿਕੇਟਰ ਨਾਲ ਵਿਆਹ ਕਰੇਗੀ ਕਿਉਂਕਿ ਜਦੋਂ ਉਹ ਦੋਵੇਂ ਆਪਣੇ ਕੰਮ ਤੋਂ ਵਾਪਸ ਘਰ ਆਉਣਗੇ ਤਾਂ ਪੀਸੀ ਉਸ ਨੂੰ ਕਹੇਗੀ ਕਿ ਜਿਵੇਂ ਸਾਰੇ ਦੇਸ਼ ਨੂੰ ਉਸ ‘ਤੇ ਮਾਨ ਹੈ, ਪ੍ਰਿਅੰਕਾ ਨੂੰ ਵੀ ਉਸ ‘ਤੇ ਮਾਣ ਹੈ।”
ਕਈ ਮੀਡੀਆ ਰਿਪੋਰਟ ਦਾ ਕਹਿਣਾ ਹੈ ਕਿ ਸ਼ਾਹਰੁਖ ਤੇ ਪੀਸੀ ਖਾਸ ਰਿਸ਼ਤਾ ਸਾਂਝਾ ਕਰਦੇ ਹਨ। ਇੱਕ ਵਾਰ ਦੋਵਾਂ ਨੂੰ ਰਾਤ 3 ਵਜੇ ਇਕੱਠੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਦੇ ਲਿੰਕਅੱਪ ਦੀਆਂ ਖ਼ਬਰਾਂ ਆਉਣ ਲੱਗ ਗਈਆਂ ਸੀ।