ਇਸ ਵਾਇਰਲ ਵੀਡੀਓ ਵਿੱਚ ਸੁਹਾਨਾ ਖ਼ਾਨ ਬਿੰਦਾਸ ਹੋ ਕੇ ਡਾਂਸ ਕਰ ਰਹੀ ਹੈ। ਸਿਲਵਰ ਰੰਗ ਦੀ ਬੇਹੱਦ ਬੋਲਡ ਡਰੈੱਸ ਵਿੱਚ ਸੁਹਾਨਾ ਕਿਸੇ ਪਾਰਟੀ ਵਿੱਚ ਡਾਂਸ ਦਾ ਲੁਤਫ਼ ਉਠਾਉਂਦੀ ਦਿੱਸ ਰਹੀ ਹੈ। ਇਸ ਦੌਰਾਨ ਉਹ ਬੇਹੱਦ ਖ਼ੁਸ਼ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਹਾਨਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸੁਹਾਨਾ ਖ਼ਾਨ ਆਪਣੀਆਂ ਵੀਡੀਓ ਤੇ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸੁਹਾਨਾ ਆਪਣੇ ਕਜ਼ਨ ਦੇ ਵਿਆਹ ਵਿੱਚ ਕੋਲਕਾਤਾ ਗਈ ਸੀ। ਇੱਥੋਂ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ। ਪਰ ਸੁਹਾਨਾ ਦੀ ਇਸ ਵੀਡੀਓ 'ਤੇ ਕਈ ਯੂਜ਼ਰ ਉਸ ਦੀ ਆਲੋਚਨਾ ਕਰ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, 'ਸ਼ਾਹਰੁਖ਼ ਨੇ ਆਪਣੀ ਧੀ ਨੂੰ ਚੰਗੀ ਤਹਿਜ਼ੀਬ ਨਹੀਂ ਦਿੱਤੀ।' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ, 'ਸਕੂਲ ਦੇ ਬੱਚੇ ਵੀ ਇਸ ਤੋਂ ਵਧੀਆ ਡਾਂਸ ਕਰਦੇ ਹਨ।' ਇਸ ਯੂਜ਼ਰ ਨੇ ਉਸ ਦੀ ਡਰੈੱਸ ਨੂੰ ਅਸ਼ਲੀਲ ਦੱਸਿਆ।