Shah Rukh Khan Per Post On Instagram Fees Details: ਸ਼ਾਹਰੁਖ਼ ਖਾਨ ਇੰਡੀਅਨ ਸਿਨੇਮਾ ਦੇ ਸਭ ਤੋਂ ਵੱਡੇ ਸਟਾਰਜ਼ 'ਚੋਂ ਇੱਕ ਹਨ। ਉਹ ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਂਦੇ ਹਨ। ਸ਼ਾਹਰੁਖ਼ ਦੀ ਪਿਛਲੀ ਫਿਲਮ 2018 'ਚ ਆਈ ਸੀ ਜਿਸ ਦਾ ਨਾਂ ਜ਼ੀਰੋ ਸੀ ਪਰ ਸਿਲਵਰ ਸਕਰੀਨ 'ਤੇ ਲੰਬੇ ਸਮੇਂ ਤੋਂ ਨਾ ਦਿਖਣ ਦੇ ਬਾਵਜੂਦ ਉਨ੍ਹਾਂ ਦੀ ਪਾਪੂਲੈਰਿਟੀ 'ਚ ਸਾਲ ਦਰ ਸਾਲ ਇਜਾਫ਼ਾ ਹੋਇਆ ਹੈ। ਸ਼ਾਹਰੁਖ਼ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਪਾਪੂਲਰ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਤਕਰੀਬਨ 22.4 ਮਿਲੀਅਨ ਫੌਲੋਅਰਜ਼ ਹਨ ਜਿੱਥੇ ਉਹ ਆਪਣੀ ਪਰਸਨਲ ਲਾਈਫ, ਮੂਵੀ, ਟ੍ਰੇਵਲ ਆਦਿ ਨਾਲ ਜੁੜੀ ਪੋਸਟ ਕਰਦੇ ਰਹਿੰਦੇ ਹਨ।
ਇਸ ਤੋਂ ਇਲਾਵਾ ਸ਼ਾਹਰੁਖ਼ ਇਸ ਪਲੇਟਫਾਰਮ ਦਾ ਬ੍ਰਾਂਡ ਪ੍ਰੋਸ਼ਨ ਲਈ ਇਸਤੇਮਾਲ ਕਰਦੇ ਹਨ। ਸ਼ਾਹਰੁਖ ਕਈ ਵੱਡੀ ਕੰਪਨੀਆਂ ਦੇ ਬ੍ਰਾਂਡ ਅਬੇਸੇਡਰ ਹਨ ਤੇ ਇੰਸਟਾਗ੍ਰਾਮ ਉਸ ਨੂੰ ਪ੍ਰਮੋਟ ਕਰਨ ਲਈ ਚੰਗੀ ਰਕਮ ਲੈਂਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਉਹ ਇੱਕ ਪੇਡ ਇੰਸਟਾਗ੍ਰਾਮ ਪੋਸਟ ਲਈ ਤਕਰੀਬਨ 80 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦੇ ਹਨ। ਉਹ ਇਸ ਮਾਮਲੇ 'ਚ ਹਾਈਐਸਟ ਪੇਡ ਅਦਾਕਾਰ ਤਾਂ ਨਹੀਂ ਹਨ ਪਰ ਹਾਈਏਸਟ ਪੇਡ ਇਨਫਲੂਐਂਸਰਜ਼ ਸੇਲੇਬਸ ਦੀ ਲਿਸਟ 'ਚ ਉਹ ਸਿਰਫ਼ ਵਿਰਾਟ ਕੋਹਲੀ ਤੇ ਪ੍ਰਿਅੰਕਾ ਚੋਪੜਾ ਤੋਂ ਹੀ ਪਿੱਛੇ ਹਨ।
ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ 2018 ਤੋਂ ਬਾਅਦ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਫਿਲਹਾਲ ਉਹ ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ 3 ਵੱਡੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਹਨ। ਇਨ੍ਹਾਂ 'ਚੋਂ ਪਹਿਲੀ ਹੈ ਪਠਾਨ ਜਿਸ 'ਚ ਉਹ ਦੀਪਿਕਾ ਪਾਦੁਕੋਣ, ਜੌਨ ਅਬ੍ਰਾਹਮ ਦੇ ਨਾਲ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਉਹ ਸਾਊਥ ਡਾਇਰੈਕਟਰ ਐਟਲੀ ਦੀ ਫਿਲਮ ਕਰ ਰਹੇ ਹਨ ਜਿਸ 'ਚ ਉਹ ਸਾਊਥ ਦੀ ਅਦਾਕਾਰਾ ਨਯਨਤਾਰਾ ਨਾਲ ਨਜ਼ਰ ਆਵੇਗੀ। ਹਾਲ ਹੀ 'ਚ ਸ਼ਾਹਰੁਖ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਰਾਜਕੁਮਾਰ ਹਿਰਾਨੀ ਦੀ ਅਗਲੀ ਫਿਲਮ 'ਡੰਕੀ' ਵੀ ਮਿਲੀ ਹੈ, ਜਿਸ 'ਚ ਉਨ੍ਹਾਂ ਦੇ ਨਾਲ ਤਾਪਸੀ ਪੰਨੂ ਹੈ।