ਲੌਕਡਾਊਨ ‘ਚ ਸ਼ਾਹਰੁਖ ਖਾਨ ਨੇ ਫੈਨਸ ਨੂੰ ਦਿੱਤਾ ਟਾਸਕ, ਤਿੰਨ ਜੇਤੂਆਂ ਨੂੰ ਖੁਦ ਕਰਨਗੇ ਵੀਡੀਓ ਕਾਲ

ਏਬੀਪੀ ਸਾਂਝਾ   |  10 May 2020 09:14 AM (IST)

ਸ਼ਾਹਰੁਖ ਖਾਨ ਨੇ ਲੋਕਾਂ ਲਈ ਇਕ ਦਿਲਚਸਪ ਟਾਸਕ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਲੋਕ 'ਡਰਾਵਣੀ' ਇਨਡੋਰ ਫਿਲਮਾਂ ਬਣਾਉਣ। ਤਿੰਨ ਜੇਤੂਆਂ ਨੂੰ ਸੁਪਰਸਟਾਰ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਦਾ ਮੌਕਾ ਮਿਲੇਗਾ।

ਸ਼ਾਹਰੁਖ ਖਾਨ ਨੇ ਸ਼ਨੀਵਾਰ ਨੂੰ ਆਪਣੀ ਆਉਣ ਵਾਲੀ ਵੈੱਬ ਪ੍ਰੋਡਕਸ਼ਨ ਹੋਰਰ ਸੀਰੀਜ਼ 'ਬੇਤਾਲ' ਦੀ ਸ਼ੁਰੂਆਤ ਤੋਂ ਪਹਿਲਾਂ ਲੌਕਡਾਊਨ ਵਿਚਕਾਰ ਲੋਕਾਂ ਲਈ ਇਕ ਦਿਲਚਸਪ ਟਾਸਕ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਲੋਕ 'ਡਰਾਵਣੀ' ਇਨਡੋਰ ਫਿਲਮਾਂ ਬਣਾਉਣ। ਤਿੰਨ ਜੇਤੂਆਂ ਨੂੰ ਸੁਪਰਸਟਾਰ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਦਾ ਮੌਕਾ ਮਿਲੇਗਾ। ਜਾਣਕਾਰੀ ਸਾਂਝੀ ਕਰਦਿਆਂ ਐਸਆਰਕੇ ਨੇ ਸੋਸ਼ਲ ਮੀਡੀਆ 'ਤੇ ਲਿਖਿਆ,
ਕਿਉਕਿ ਕੁਆਰੰਟੀਨ ਦੌਰਾਨ ਸਾਨੂੰ ਸਾਰਿਆਂ ਨੂੰ ਆਪਣੇ ਹੱਥਾਂ ‘ਚ ਥੋੜਾ ਸਮਾਂ ਮਿਲਿਆ, ਮੈਂ ਸੋਚਿਆ ਕਿ ਸਾਨੂੰ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਹੈ। ਉਹ ਵੀ ਇਕ ਮਜ਼ੇਦਾਰ, ਰਚਨਾਤਮਕ ਅਤੇ ਡਰਾਉਣੇ ਢੰਗ ਨਾਲ। -
ਉਨ੍ਹਾਂ ਅੱਗੇ ਲਿਖਿਆ,
ਇੱਕ ਖੌਫਨਾਕ ਤੱਤ ਨਾਲ ਇੱਕ ਡਰਾਉਣੀ ਇਨਡੋਰ ਫਿਲਮ ਬਣਾਉਣ ਦਾ ਵਿਚਾਰ ਕਿਵੇਂ ਰਹੇਗਾ।-
ਲੋਕ ਆਪਣਾ ਕੰਮ ਟੀਮ ਡਿਜੀਟਲ ਰੈਡ ਚਿਲੀਜ਼ ਡਾਟ ਕਾਮ ‘ਤੇ 18 ਮਈ ਤੱਕ ਭੇਜ ਸਕਦੇ ਹਨ। ਭੇਜੀ ਗਈ ਸਮੱਗਰੀ 'ਬੇਤਾਲ' ਦੇ ਸਹਿ-ਨਿਰਦੇਸ਼ਕ ਪੈਟਰਿਕ ਗ੍ਰਾਹਮ ਕਾਸਟ ਮੈਂਬਰ ਵਿਨੀਤ ਕੁਮਾਰ ਅਤੇ ਅਹਾਨਾ ਕੁਮਰਾ, ਅਤੇ ਰੈਡ ਚਿਲੀਜ਼ ਐਂਟਰਟੇਨਮੈਂਟ ਅਤੇ ਸ਼ੋਅ ਦੇ ਨਿਰਮਾਤਾ ਗੌਰਵ ਵਰਮਾ ਦੇਖਣਗੇ। ਸ਼ਾਹਰੁਖ ਨੇ ਕਿਹਾ,
ਭੂਤ ਵੀ ਆਪਣੀਆਂ ਐਂਟਰੀਆਂ ਭੇਜ ਸਕਦੇ ਹਨ।-
ਐਸ ਆਰ ਕੇ ਦੀ ਰੈਡ ਚਿਲੀਜ਼ ਐਂਟਰਟੇਨਮੈਂਟ, ਨੈਟਫਲਿਕਸ, ਐਸ ਕੇ ਗਲੋਬਲ ਅਤੇ ਬਲਮਹਾਉਸ ਪ੍ਰੋਡਕਸ਼ਨ ਇਸ ਪ੍ਰਾਜੈਕਟ ‘ਚ ਮਿਲ ਕੇ ਕੰਮ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਕੰਪਨੀ ਰੈਡ ਚਿਲੀਜ਼ ਇਸ ਲੜੀ ਨੂੰ ਲੈ ਕੇ ਆ ਰਹੀ ਹੈ। 'ਬਾਰਡ ਆਫ ਬਲੱਡ' ਤੋਂ ਬਾਅਦ ਰੈਡ ਚਿਲੀਜ਼ ਦੀ ਇਹ ਦੂਜੀ ਵੈੱਬ ਲੜੀ ਹੈ। 'ਬੇਤਾਲ' ਨਾਮ ਦੀ ਇਹ ਵੈੱਬ ਸੀਰੀਜ਼ 24 ਮਈ ਨੂੰ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਣ ਜਾ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
© Copyright@2025.ABP Network Private Limited. All rights reserved.