Shah Rukh Khan Big Fan Of This Punjabi Singer: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਹਨ। ਪਿਛਲੇ ਮਹੀਨੇ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਰਿਲੀਜ਼ ਹੋਈ ਸੀ, ਜਿਸ ਨੇ ਦੁਨੀਆ ਭਰ 'ਚ ਕਈ ਸਾਰੇ ਰਿਕਾਰਡ ਤੋੜੇ ਹਨ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ ਹੈ। ਇਹੀ ਨਹੀਂ ਸ਼ਾਹਰੁਖ ਬਾਲੀਵੁੱਡ ਦੇ ਇਕਲੌਤੇ ਅਜਿਹੇ ਐਕਟਰ ਹਨ, ਜਿਨ੍ਹਾਂ ਦੀਆਂ ਫਿਲਮਾਂ ਨੇ 1 ਸਾਲ 'ਚ 2000 ਕਰੋੜ ਦਾ ਕਾਰੋਬਾਰ ਕੀਤਾ ਹੈ। ਉਨ੍ਹਾਂ ਦਾ ਰਿਕਾਰਡ ਹਾਲੇ ਤੱਕ ਤਾਂ ਬਾਲੀਵੁੱਡ ਦਾ ਕੋਈ ਐਕਟਰ ਨਹੀਂ ਤੋੜ ਸਕਿਆ ਹੈ। 


ਇਹ ਵੀ ਪੜ੍ਹੋ: ਬਿਨੂੰ ਢਿੱਲੋਂ ਜਿੰਮ 'ਚ ਵਰਕਆਊਟ ਕਰਦੇ ਆਏ ਨਜ਼ਰ, ਐਕਟਰ ਵੀਡੀਓ ਸ਼ੇਅਰ ਕਰ ਬੋਲੇ- 'ਮੇਹਨਤ ਦਾ ਫਲ ਜ਼ਰੂਰ ਮਿਲਦਾ...'


ਸ਼ਾਹਰੁਖ ਖਾਨ ਦੀ ਪੂਰੀ ਦੁਨੀਆ ਫੈਨ ਹੈ, ਪਰ ਕਿੰਗ ਖਾਨ ਸ਼ਾਹਰੁਖ ਕਿਸ ਕਲਾਕਾਰ ਦੇ ਫੈਨ ਹਨ, ਇਹ ਹਰ ਕੋਈ ਜਾਨਣਾ ਚਾਹੁੰਦਾ ਹੈ। ਹਰ ਪੰਜਾਬੀ ਨੂੰ ਜਾਣ ਕੇ ਇਹ ਖੁਸ਼ੀ ਹੋਵੇਗੀ ਕਿ ਸ਼ਾਹਰੁਖ ਖਾਨ ਨੂੰ ਪੰਜਾਬੀ ਮਿਊਜ਼ਿਕ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਹ ਇੱਕ ਬੇਹੱਦ ਮਸ਼ਹੂਰ ਪੰਜਾਬੀ ਸਿੰਗਰ ਦੇ ਬਹੁਤ ਵੱਡੇ ਫੈਨ ਹਨ। ਉਹ ਸਿੰਗਰ ਕੋਈ ਹੋਰ ਨਹੀਂ, ਬਲਕਿ ਏਪੀ ਢਿੱਲੋਂ ਹੈ। 


ਇਸ ਦਾ ਖੁਲਾਸਾ ਜਵਾਨ ਫਿਲਮ 'ਚ ਸ਼ਾਹਰੁਖ ਖਾਨ ਦੀ ਸਹਿ ਅਭਿਨੇਤਰੀ ਲਹਿਰ ਖਾਨ ਨੇ ਕੀਤਾ ਸੀ। ਉਸ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ 'ਸ਼ਾਹਰੁਖ ਖਾਨ ਏਪੀ ਢਿੱਲੋਂ ਦੇ ਫੈਨ ਹਨ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨ ਹੋਈ ਸੀ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਚਾਹੁੰਦੇ ਸੀ ਕਿ ਏਪੀ ਜਵਾਨ ਫਿਲਮ ਦਾ ਇੱਕ ਗਾਣਾ ਗਾਉਣ, ਪਰ ਇਹ ਹੋ ਨਹੀਂ ਸਕਿਆ।' ਫਿਲਹਾਲ ਇਸ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਨਹੀਂ ਆ ਸਕੀ। ਤੁਸੀਂ ਵੀ ਦੇਖੋ:







ਕਾਬਿਲੇਗ਼ੌਰ ਹੈ ਕਿ 'ਜਵਾਨ' ਫਿਲਮ 7 ਸਤੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ 1143 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ। ਹੁਣ ਜਵਾਨ ਓਟੀਟੀ 'ਤੇ ਵੀ ਖੂਬ ਧਮਾਲਾਂ ਪਾ ਰਹੀ ਹੈ। ਫਿਲਮ ਨੇ ਓਟੀਟੀ 'ਤੇ ਇੱਕ ਖਾਸ ਰਿਕਾਰਡ ਵੀ ਬਣਾਇਆ ਹੈ। ਇਹ ਓਟੀਟੀ 'ਤੇ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਬਣ ਗਈ ਹੈ।