Shah Rukh Khan Security: ਪਿਛਲੇ ਹਫਤੇ, ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਦਰਅਸਲ, ਹਾਲ ਹੀ 'ਚ ਕਿੰਗ ਖਾਨ ਦੀਆਂ ਬੈਕ ਟੂ ਬੈਕ ਦੋ ਫਿਲਮਾਂ ਜ਼ਬਰਦਸਤ ਹਿੱਟ ਹੋਈਆਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਮੁਹੱਈਆ ਕਰਵਾਈ ਸੀ।
ਸੁਪਰਸਟਾਰ ਨੂੰ ਪਹਿਲੀ ਵਾਰ ਆਪਣੀ Y+ ਸੁਰੱਖਿਆ ਟੀਮ ਨਾਲ ਮੁੰਬਈ ਦੇ ਇੱਕ ਥੀਏਟਰ ਵਿੱਚ ਦੇਖਿਆ ਗਿਆ। ਕਿੰਗ ਖਾਨ 25 ਸਾਲ ਪੂਰੇ ਹੋਣ 'ਤੇ 'ਕੁਛ ਕੁਛ ਹੋਤਾ ਹੈ' ਦੀ ਸਪੈਸ਼ਲ ਸਕ੍ਰੀਨਿੰਗ ਦੇਖ ਰਹੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਲਈ ਕਰਨ ਜੌਹਰ ਅਤੇ ਰਾਣੀ ਮੁਖਰਜੀ ਨਾਲ ਪਹੁੰਚੇ।
SRK ਨੂੰ ਪਹਿਲੀ ਵਾਰ Y+ ਸੁਰੱਖਿਆ ਨਾਲ ਦੇਖਿਆ ਗਿਆ
ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਸਟਾਰਰ ਫਿਲਮ ਕੁਛ ਕੁਛ ਹੋਤਾ ਹੈ ਨੇ 25 ਸਾਲ ਪੂਰੇ ਕਰ ਲਏ ਹਨ। ਇਸ ਨੂੰ ਮਨਾਉਣ ਲਈ, ਫਿਲਮ ਨਿਰਮਾਤਾ ਕਰਨ ਜੌਹਰ ਨੇ ਮੁੰਬਈ ਵਿੱਚ ਪ੍ਰਸ਼ੰਸਕਾਂ ਲਈ ਤਿੰਨ ਵਿਸ਼ੇਸ਼ ਸਕ੍ਰੀਨਿੰਗਾਂ ਦੀ ਮੇਜ਼ਬਾਨੀ ਕੀਤੀ ਸੀ। ਐਕਸ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਸ਼ਾਹਰੁਖ ਸਖਤ ਸੁਰੱਖਿਆ ਵਿਚਕਾਰ ਆਪਣੇ ਘਰ 'ਮੰਨਤ' ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਭਿਨੇਤਾ ਆਪਣੀ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ। ਜਦੋਂ ਉਹ ਥੀਏਟਰ ਵਿੱਚ ਸੀ, ਹਰ ਪਾਸੇ ਸੁਰੱਖਿਆ ਗਾਰਡ ਦਿਖਾਈ ਦਿੱਤੇ, ਜੋ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਸੁਪਰਸਟਾਰ ਦੇ ਸੁਰੱਖਿਅਤ ਰਹਿਣ ਨੂੰ ਯਕੀਨੀ ਬਣਾ ਰਹੇ ਸਨ। ਸਪੈਸ਼ਲ ਨਾਈਟ ਲਈ ਸ਼ਾਹਰੁਖ ਬਲੈਕ ਆਊਟਫਿਟ 'ਚ ਹੈਂਡਸਮ ਲੱਗ ਰਹੇ ਸਨ। ਕਰਨ ਜੌਹਰ ਵੀ ਬਲੈਕ ਆਊਟਫਿਟ 'ਚ ਨਜ਼ਰ ਆਏ ਜਦਕਿ ਰਾਣੀ ਨੇ ਹਲਕੇ ਗੁਲਾਬੀ ਕਲਰ ਦੀ ਸਾੜ੍ਹੀ ਪਹਿਨੀ ਸੀ।
'ਪਠਾਨ' ਅਤੇ 'ਜਵਾਨ' ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀਆਂ
ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਖਬਰ ਆਈ ਸੀ ਕਿ 'ਪਠਾਨ' ਅਤੇ 'ਜਵਾਨ' ਦੀ ਸਫਲਤਾ ਤੋਂ ਬਾਅਦ ਸ਼ਾਹਰੁਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੀਆਂ ਦੋ ਫਿਲਮਾਂ ਦੀ ਸਫਲਤਾ ਨੂੰ ਦੇਖਦੇ ਹੋਏ ਖੁਫੀਆ ਰਿਪੋਰਟ 'ਚ ਕਿਹਾ ਗਿਆ ਸੀ ਕਿ ਸ਼ਾਹਰੁਖ ਦੀ ਜਾਨ ਨੂੰ ਖਤਰਾ ਕਾਫੀ ਵਧ ਗਿਆ ਹੈ।
ਵਿਸ਼ੇਸ਼ ਆਈਜੀਪੀ, ਵੀਆਈਪੀ ਸੁਰੱਖਿਆ, ਦਿਲੀਪ ਸਾਵੰਤ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ, "ਸਿਨੇ ਅਭਿਨੇਤਾ ਸ਼ਾਹਰੁਖ ਖਾਨ ਨੂੰ ਹਾਲ ਹੀ ਵਿੱਚ ਆਉਣ ਵਾਲੇ ਅਤੇ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ, ਸਾਰੇ ਯੂਨਿਟ ਕਮਾਂਡਰਾਂ ਨੂੰ ਅਗਲੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਅਤੇ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਮੀਖਿਆ ਕਮੇਟੀ ਦੇ ਫੈਸਲੇ ਤੱਕ ਅਤੇ ਉਹਨਾਂ ਦੇ ਅਧਿਕਾਰ ਖੇਤਰ ਦੇ ਅੰਦਰ ਉਹਨਾਂ ਦੀ ਮੁਲਾਕਾਤ/ਰੁਝੇਵੇਂ ਦੌਰਾਨ ਭੁਗਤਾਨ ਦੇ ਅਧਾਰ 'ਤੇ ਸੁਰੱਖਿਆ ਦੇ ਐਸਕਾਰਟ ਸਕੇਲ ਦੇ ਨਾਲ Y+ ਸਕਿਉਰਟੀ।
ਸ਼ਾਹਰੁਖ ਆਪਣੀ ਸੁਰੱਖਿਆ ਦਾ ਖਰਚਾ ਖੁਦ ਚੁੱਕਣਗੇ
ਰਿਪੋਰਟਾਂ ਮੁਤਾਬਕ ਸੁਰੱਖਿਆ ਪ੍ਰਬੰਧਾਂ 'ਚ ਸ਼ਾਹਰੁਖ ਖਾਨ ਦੇ ਨਾਲ ਹਰ ਸਮੇਂ ਸੁਰੱਖਿਆ ਗਾਰਡ ਦੇ ਰੂਪ 'ਚ 6 ਪੁਲਿਸ ਕਮਾਂਡੋ ਸ਼ਾਮਲ ਹੋਣਗੇ। ਸੁਰੱਖਿਆ ਟੀਮਾਂ MP-5 ਮਸ਼ੀਨ ਗਨ, AK-47 ਅਸਾਲਟ ਰਾਈਫਲਾਂ ਅਤੇ ਗਲਾਕ ਪਿਸਤੌਲਾਂ ਨਾਲ ਲੈਸ ਹੋਣਗੀਆਂ। ਚਾਰ ਹਥਿਆਰਬੰਦ ਪੁਲਿਸ ਮੁਲਾਜ਼ਮ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਹਰ ਸਮੇਂ ਤਾਇਨਾਤ ਰਹਿਣਗੇ। ਸ਼ਾਹਰੁਖ ਉਨ੍ਹਾਂ ਦੀ ਸੁਰੱਖਿਆ ਦਾ ਖਰਚਾ ਚੁੱਕਣਗੇ।