Kuch Kuch Hota Hai Special Screening: ਹਿੰਦੀ ਸਿਨੇਮਾ ਦੀ ਆਈਕੋਨਿਕ ਫਿਲਮ 'ਕੁਛ ਕੁਛ ਹੋਤਾ ਹੈ' ਦੇ ਦੇ 25 ਸਾਲ ਪੂਰੇ ਹੋ ਚੁੱਕੇ ਹਨ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ। ਇਸ ਮੌਕੇ ਫਿਲਮ ਮੇਕਰਸ ਨੇ 'ਕੁਛ ਕੁਛ ਹੋਤਾ ਹੈ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਇਸ ਮੌਕੇ ਕਾਜੋਲ ਨੂੰ ਛੱਡੇ ਫਿਲਮ ਦੇ ਮੁੱਖ ਕਿਰਦਾਰ ਸ਼ਾਹਰੁਖ ਖਾਨ, ਕਰਨ ਜੌਹਰ ਤੇ ਰਾਣੀ ਮੁਖਰਜੀ ਸ਼ਾਮਲ ਹੋਏ। ਇਸ ਦੌਰਾਨ ਕਿੰਗ ਖਾਨ ਦਾ ਅਜਿਹਾ ਵੀਡੀਓ ਵਾਇਰਲ ਹੋ ਰਿਹਾ, ਜੋ ਕਿ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰਸ 'ਚੋਂ ਇਕ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਅੱਜ ਵੀ ਸਾਰਿਆਂ ਦੇ ਦਿਲਾਂ 'ਚ ਵੱਸੀ ਹੋਈ ਹੈ, ਕਿਉਂਕਿ ਇਹ ਫਿਲਮ ਪਿਆਰ ਅਤੇ ਦੋਸਤੀ ਦੀ ਕਹਾਣੀ ਬਿਆਨ ਕਰਦੀ ਹੈ। ਕਰਨ ਜੌਹਰ, SRK ਅਤੇ ਰਾਣੀ ਨੇ ਮੁੰਬਈ ਵਿੱਚ ਇੱਕ ਸਪੈਸ਼ਲ ਸਕ੍ਰੀਨਿੰਗ ਦੌਰਾਨ ਇੱਕ ਥੀਏਟਰ ਵਿੱਚ ਜਾ ਕੇ ਪ੍ਰਸ਼ੰਸਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ। ਹਾਲਾਂਕਿ ਆਊਟਡੋਰ ਸ਼ੈਡਿਊਲ ਕਾਰਨ ਕਾਜੋਲ ਇਸ ਇਵੈਂਟ 'ਚ ਸ਼ਾਮਲ ਨਹੀਂ ਹੋ ਸਕੀ।
SRK, ਰਾਣੀ ਮੁਖਰਜੀ, ਕਰਨ ਜੌਹਰ 'ਕੁਛ ਕੁਛ ਹੋਤਾ ਹੈ' ਦੀ ਸਪੈਸ਼ਲ ਸਕ੍ਰੀਨਿੰਗ 'ਚ ਹੋਏ ਸ਼ਾਮਲ
ਇੰਸਟਾਗ੍ਰਾਮ 'ਤੇ ਇਕ ਵੀਡੀਓ 'ਚ ਸ਼ਾਹਰੁਖ ਖਾਨ, ਰਾਣੀ ਮੁਖਰਜੀ ਅਤੇ ਕਰਨ ਜੌਹਰ ਨੂੰ ਆਪਣੀ ਸੁਪਰਹਿੱਟ ਫਿਲਮ 'ਕੁਛ ਕੁਛ ਹੋਤਾ ਹੈ' ਦੀ ਸਪੈਸ਼ਲ ਸਕ੍ਰੀਨਿੰਗ ਦੌਰਾਨ ਅਚਾਨਕ ਮੁੰਬਈ ਦੇ ਇਕ ਥੀਏਟਰ 'ਚ ਪਹੁੰਚਦੇ ਦੇਖਿਆ ਗਿਆ। ਰਾਹੁਲ ਉਰਫ ਸ਼ਾਹਰੁਖ ਨੇ ਲੈਦਰ ਦੀ ਜੈਕੇਟ ਅਤੇ ਜੀਨਸ ਪਹਿਨੀ ਹੋਈ ਸੀ। ਜਦੋਂ ਕਿ ਟੀਨਾ ਉਰਫ ਰਾਣੀ ਨੇ ਹਲਕੇ ਗੁਲਾਬੀ ਰੰਗ ਦੀ ਖੂਬਸੂਰਤ ਸਾੜ੍ਹੀ ਪਾਈ ਸੀ। ਫਿਲਮ ਦੇ ਨਿਰਦੇਸ਼ਕ ਬਲੈਕ ਪਹਿਰਾਵੇ 'ਚ ਨਜ਼ਰ ਆਏ। ਜਿਵੇਂ ਹੀ ਤਿੰਨੋਂ ਥੀਏਟਰ ਪਹੁੰਚੇ, ਪ੍ਰਸ਼ੰਸਕਾਂ ਨੇ ਜੋਸ਼ ਨਾਲ ਉਨ੍ਹਾਂ ਦੇ ਨਾਂ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਰਾਣੀ ਮੁਖਰਜੀ ਦੀ ਸਾੜੀ ਦਾ ਪੱਲਾ ਚੁੱਕੀ ਨਜ਼ਰ ਆਏ ਕਿੰਗ ਖਾਨ
ਸਕ੍ਰੀਨਿੰਗ ਤੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਸ਼ਾਹਰੁਖ ਖਾਨ ਰਾਣੀ ਮੁਖਰਜੀ ਦੀ ਸਾੜੀ ਦਾ ਪੱਲਾ ਚੁੱਕੀ ਨਜ਼ਰ ਆਏ। ਕਿਉਂਕਿ ਅਭਿਨੇਤਰੀ ਦੀ ਸਾੜੀ ਦਾ ਪੱਲਾ ਜ਼ਮੀਨ ਨਾਲ ਲੱਗ ਰਿਹਾ ਸੀ, ਜਿਸ ਕਰਕੇ ਕਿੰਗ ਖਾਨ ਨੇ ਉਸ ਨੂੰ ਫੜ ਲਿਆ। ਸ਼ਾਹਰੁਖ ਅਤੇ ਰਾਣੀ ਨੇ ਕਰਨ ਨੂੰ 25 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ ਅਤੇ ਫਿਲਮ ਦੀ ਸ਼ੂਟਿੰਗ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਸ਼ਾਹਰੁਖ ਨੇ ਇਹ ਵੀ ਕਿਹਾ ਕਿ ਉਹ ਇਸ ਸਪੈਸ਼ਲ ਨਾਈਟ ਦੇ ਮੌਕੇ 'ਤੇ ਕਾਜੋਲ ਨੂੰ ਮਿਸ ਕਰਦੇ ਹਨ ਅਤੇ ਫਿਲਮ ਦਾ ਹਿੱਸਾ ਬਣਨ ਲਈ ਸਲਮਾਨ ਖਾਨ ਦਾ ਧੰਨਵਾਦ ਵੀ ਕਰਦੇ ਹਨ। ਰਾਣੀ ਮੁਖਰਜੀ ਨੇ 25 ਸਾਲਾਂ ਤੋਂ 'ਕੁਛ ਕੁਛ ਹੋਤਾ ਹੈ' 'ਤੇ ਆਪਣਾ ਪਿਆਰ ਦਿਖਾਉਣ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਧਰਮਾ ਪ੍ਰੋਡਕਸ਼ਨ ਨੇ ਕਰਨ, ਸ਼ਾਹਰੁਖ ਅਤੇ ਰਾਣੀ ਦੀ ਤਸਵੀਰ ਕੀਤੀ ਸ਼ੇਅਰ
ਦੂਜੇ ਪਾਸੇ, ਧਰਮਾ ਪ੍ਰੋਡਕਸ਼ਨ ਨੇ ਕਰਨ ਜੌਹਰ, ਸ਼ਾਹਰੁਖ ਅਤੇ ਰਾਣੀ ਦੀ ਇੱਕ ਥਿਏਟਰ ਵਿੱਚ ਇਕੱਠੇ ਪੋਜ਼ ਦਿੰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, "ਇਨ੍ਹਾਂ ਸਾਰਿਆਂ ਨੂੰ ਇੱਕ ਫਰੇਮ ਵਿੱਚ ਦੇਖ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ! ਪਿਆਰ ਅਤੇ ਦੋਸਤੀ ਦਾ ਜਸ਼ਨ ਮਨਾ ਰਹੇ ਹਾਂ, ਕਿਉਂਕਿ 'ਕੁਛ ਕੁਛ ਹੋਤਾ ਹੈ' ਦੇ 25 ਸਾਲ ਹੋ ਗਏ ਹਨ।"
ਲਵ ਟਰਾਇਐਂਗਲ ਹੈ 'ਕੁਛ ਕੁਛ ਹੋਤਾ ਹੈ'
'ਕੁਛ ਕੁਛ ਹੋਤਾ ਹੈ' ਦੀ ਗੱਲ ਕਰੀਏ ਤਾਂ ਇਹ ਰੋਮਾਂਟਿਕ ਡਰਾਮਾ ਫਿਲਮ ਕਾਲਜ ਦੇ ਤਿੰਨ ਵਿਦਿਆਰਥੀਆਂ ਰਾਹੁਲ ਖੰਨਾ (ਐਸਆਰਕੇ), ਅੰਜਲੀ ਸ਼ਰਮਾ (ਕਾਜੋਲ) ਅਤੇ ਟੀਨਾ ਮਲਹੋਤਰਾ (ਰਾਣੀ ਮੁਖਰਜੀ) ਦੀ ਕਹਾਣੀ 'ਤੇ ਅਧਾਰਤ ਹੈ। ਇਸ ਫਿਲਮ 'ਚ ਸਲਮਾਨ ਖਾਨ ਨੇ ਫਿਲਮ 'ਚ ਅਮਨ ਮਹਿਰਾ ਦੇ ਰੂਪ 'ਚ ਖਾਸ ਕੈਮਿਓ ਕੀਤਾ ਸੀ।
ਇਹ ਵੀ ਪੜ੍ਹੋ: 'ਬੌਰਡਰ 2' ਲਈ 50 ਕਰੋੜ ਦੀ ਭਾਰੀ ਫੀਸ ਲੈਣਗੇ ਸੰਨੀ ਦਿਓਲ! ਇਸ ਦਿਨ ਤੋਂ ਸ਼ੁਰੂ ਕਰਨਗੇ ਫਿਲਮ ਦੀ ਸ਼ੂਟਿੰਗ