ਮੁੰਬਈ: ਸ਼ਾਹਰੁਖ ਖ਼ਾਨ ਨੇ ਹਾਲ ਹੀ ‘ਚ ਫ਼ਿਲਮ ‘ਜ਼ੀਰੋ’ ਨਾਲ ਬਾਕਸਆਫਿਸ ‘ਤੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਮਯਾਬ ਰਹੀ। ਇਸ ਦੇ ਨਾਲ ਹੀ ਫ਼ਿਲਮ ‘ਗਲੀ ਬੁਆਏ’ ਦੇ ਲੌਂਚ ‘ਤੇ ਫਰਹਾਨ ਅਖ਼ਤਰ ਨੇ ਖੁਲਾਸਾ ਕੀਤਾ ਕਿ ਉਹ ਜਲਦੀ ਹੀ ਕੋਈ ਵੱਡਾ ਐਲਾਨ ਕਰਨ ਵਾਲੇ ਹਨ, ਜੋ ਡੋਨ ਸੀਰੀਜ਼ ਨਾਲ ਜੁੜਿਆ ਹੈ।

ਹੁਣ ਦੱਸ ਦਈਏ ਕਿ ਕਿੰਗ ਖ਼ਾਨ ਨੇ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਸਾਰੇ ਜਹਾਂ ਸੇ ਅੱਛਾ’ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਕਾਰਨ ਫਰਹਾਨ ਦੀ ‘ਡੋਨ-3’ ਨੂੰ ਮੰਨਿਆ ਜਾ ਰਿਹਾ ਹੈ। ਜੀ ਹਾਂ, ਸ਼ਾਹਰੁਖ ਨੇ ‘ਡੋਨ-3’ ਕਰਨ ਲਈ ਬਾਇਓਪਿਕ ਫ਼ਿਲਮ ਨੂੰ ਇਨਕਾਰ ਕੀਤਾ ਹੈ।

ਖ਼ਬਰਾਂ ਨੇ ਕਿ ਸ਼ਾਹਰੁਖ ਦੀ ਟੀਮ ਨੇ ਇਹ ਫੈਸਲਾ ਹਾਲ ਹੀ ‘ਚ ਰਿਲੀਜ਼ ਹੋਈ ‘ਜ਼ੀਰੋ’ ਦੇ ਫਲੌਪ ਹੋਣ ਤੋਂ ਬਾਅਦ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਡੋਨ-3’ ਸ਼ਾਹਰੁਖ ਦੇ ਕਰੀਅਰ ਲਈ ਸਹੀ ਸਾਬਤ ਹੋਵੇਗੀ। ਹੁਣ ਸ਼ਾਹਰੁਖ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਇਓਪਿਕ ‘ਚ ਕੌਣ ਐਂਟਰੀ ਮਾਰਦਾ ਹੈ, ਇਹ ਦੇਖਣਾ ਖਾਸ ਰਹੇਗਾ।