Yasir Hussain On Pathaan: ਸੁਪਰਸਟਾਰ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ 'ਪਠਾਨ' ਸਾਲ 2023 ਦੀ ਬਲਾਕਬਸਟਰ ਫਿਲਮ ਸਾਬਤ ਹੋਈ। ਇਸ ਫਿਲਮ ਨੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ। ਇਸ ਫਿਲਮ ਨੇ ਹੁਣ ਤੱਕ 1000 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਿਲਮ ਦੀ ਦੁਨੀਆ ਭਰ 'ਚ ਤਾਰੀਫ ਹੋ ਰਹੀ ਹੈ, ਪਰ ਇਸ ਦੌਰਾਨ ਪਾਕਿਸਤਾਨੀ ਐਕਟਰ ਯਾਸਿਰ ਹੁਸੈਨ ਨੇ 'ਪਠਾਨ' ਫਿਲਮ 'ਤੇ ਚੁਟਕੀ ਲੈਂਦਿਆਂ ਇਸ ਨੂੰ ਵੀਡੀਓ ਗੇਮ ਦੱਸਿਆ ਹੈ।


ਇਹ ਵੀ ਪੜ੍ਹੋ: ਗੁਰਦਾਸ ਮਾਨ ਨੂੰ ਲਾਈਵ ਸ਼ੋਅ 'ਚ ਮਿਲਣ ਪਹੁੰਚਿਆ ਛੋਟਾ ਬੱਚਾ, ਨੰਨ੍ਹੇ ਫੈਨ ਨੂੰ ਦੇਖ ਮਾਨ ਨੇ ਕੀਤੀ ਅਜਿਹੀ ਹਰਕਤ, ਦੇਖੋ ਵੀਡੀਓ


ਪਾਕਿ ਐਕਟਰ ਨੇ 'ਪਠਾਨ' ਨੂੰ ਦੱਸਿਆ ਵੀਡੀਓ ਗੇਮ
ਪਾਕਿਸਤਾਨੀ ਅਭਿਨੇਤਾ ਯਾਸੀਨ ਹੁਸੈਨ ਨੇ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ ਦੀ ਸਮੀਖਿਆ (Review) ਕੀਤੀ ਹੈ। ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਜੇਕਰ ਤੁਸੀਂ 'ਮਿਸ਼ਨ ਇੰਪੌਸੀਬਲ 1' ਦੇਖੀ ਹੈ, ਤਾਂ ਸ਼ਾਹਰੁਖ ਖਾਨ ਦੀ 'ਪਠਾਨ' ਇਕ ਕਹਾਣੀ ਰਹਿਤ ਵੀਡੀਓ ਗੇਮ ਤੋਂ ਵੱਧ ਕੁਝ ਨਹੀਂ ਲੱਗੇਗੀ।'




ਕੌਣ ਹੈ ਪਾਕਿਸਤਾਨੀ ਅਦਾਕਾਰ ਯਾਸਿਰ ਹੁਸੈਨ?
ਯਾਸਿਰ ਹੁਸੈਨ ਇੱਕ ਪਾਕਿਸਤਾਨੀ ਅਭਿਨੇਤਾ ਅਤੇ ਪਟਕਥਾ ਲੇਖਕ ਹੈ, ਜੋ ਆਪਣੀਆਂ ਬਹੁਤ ਸਾਰੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਹ ਸ਼ੋਅ 'ਆਫਟਰ ਦ ਮੂਨ' ਨੂੰ ਹੋਸਟ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਾਲ 2018 'ਚ ਯਾਸਿਰ ਨੇ ਸੋਸ਼ਲ ਡਰਾਮਾ 'ਬੰਦੀ' 'ਚ ਆਪਣੇ ਨੈਗੇਟਿਵ ਰੋਲ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ।









ਸਪਾਈ ਯੂਨੀਵਰਸ ਦੀ ਚੌਥੀ ਫਿਲਮ ਹੈ 'ਪਠਾਨ' 
ਸਿਨੇਮਾਘਰਾਂ ਵਿੱਚ ਕਰੋੜਾਂ ਦੀ ਕਮਾਈ ਕਰਨ ਤੋਂ ਬਾਅਦ, ਫਿਲਮ 'ਪਠਾਨ' ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕੀਤਾ ਗਿਆ ਹੈ। ਇਸ ਫਿਲਮ 'ਚ ਜਾਨ ਅਬ੍ਰਾਹਮ ਨੇ ਨਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਆਸ਼ੂਤੋਸ਼ ਰਾਣਾ, ਡਿੰਪਲ ਕਪਾੜੀਆ ਵੀ ਇਸ ਫਿਲਮ ਦਾ ਅਹਿਮ ਹਿੱਸਾ ਹਨ। ਯਸ਼ਰਾਜ ਫਿਲਮਜ਼ ਦੀ ਸਪਾਈ ਯੂਨੀਵਰਸ ਵਿੱਚ ਇਹ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਫ੍ਰੈਂਚਾਇਜ਼ੀ 'ਚ 'ਵਾਰ', 'ਏਕ ਥਾ ਟਾਈਗਰ', 'ਟਾਈਗਰ ਜ਼ਿੰਦਾ ਹੈ' ਵਰਗੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾਇਆ ਹੈ।


ਇਹ ਵੀ ਪੜ੍ਹੋ: ਮਿਸ ਪੂਜਾ ਨੇ ਗਾਇਕ ਕਾਕੇ ਦੇ ਗੀਤ 'ਤੇ ਬਣਾਈ ਰੀਲ, ਕਾਕੇ ਨੇ ਕਮੈਂਟ ਕਰ ਕਿਹਾ, 'ਤੁਸੀਂ ਤਾਂ ਸੱਚੀ...'