Shah Rukh Khan Death Threat: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਸ ਦੀਆਂ ਦੋ ਬੈਕ ਟੂ ਬੈਕ ਫਿਲਮਾਂ 'ਪਠਾਨ' ਅਤੇ ਹੁਣ 'ਜਵਾਨ' ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਭ ਦੇ ਵਿਚਕਾਰ ਖਬਰਾਂ ਆ ਰਹੀਆਂ ਹਨ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਅਜਿਹੇ 'ਚ ਕਿੰਗ ਖਾਨ 'ਤੇ ਮੰਡਰਾ ਰਹੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਇੱਕ ਮਹੀਨੇ ਬਾਅਦ ਵੀ ਕਰ ਰਹੀ ਜ਼ਬਰਦਸਤ ਕਮਾਈ, ਜਾਣੋ 32ਵੇਂ ਦਿਨ ਦਾ ਕਲੈਕਸ਼ਨ
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੋਨ
ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫਿਲਮ 'ਪਠਾਨ' ਅਤੇ 'ਜਵਾਨ' ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੋਨ ਆ ਰਹੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਅਭਿਨੇਤਾ ਸ਼ਾਹਰੁਖ ਖਾਨ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਕੇ Y+ ਕਰ ਦਿੱਤੀ ਹੈ।
ਮਹਾਰਾਸ਼ਟਰ ਸਰਕਾਰ ਨੇ ਸ਼ਾਹਰੁਖ ਖਾਨ ਨੂੰ ਦਿੱਤੀ Y+ ਸੁਰੱਖਿਆ
ਮੁੰਬਈ ਪੁਲਿਸ ਵਲੋਂ ਸ਼ਾਹਰੁਖ ਖਾਨ ਨੂੰ ਦਿੱਤੀ ਗਈ Y+ ਸੁਰੱਖਿਆ 'ਚ 6 ਨਿੱਜੀ ਸੁਰੱਖਿਆ ਅਧਿਕਾਰੀ ਅਤੇ 5 ਹਥਿਆਰ 24 ਘੰਟੇ ਸ਼ਾਹਰੁਖ ਖਾਨ ਦੇ ਨਾਲ ਰਹਿਣਗੇ। ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਹੈ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਪਠਾਨ' ਅਤੇ ਇਸ ਤੋਂ ਬਾਅਦ 'ਜਵਾਨ' ਹਿੱਟ, ਸ਼ਾਹਰੁਖ ਅੰਡਰਵਰਲਡ ਅਤੇ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਹੇਠ ਸਿਰਫ਼ ਦੋ ਪੁਲਿਸ ਮੁਲਾਜ਼ਮ ਸਨ।
ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਕਿੰਗ ਖਾਨ ਦੀ ਫਿਲਮ 'ਜਵਾਨ' ਨੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਜਵਾਨ' ਨੇ ਭਾਰਤ 'ਚ 600 ਕਰੋੜ ਤੋਂ ਜ਼ਿਆਦਾ ਜਦਕਿ ਪੂਰੀ ਦੁਨੀਆ 'ਚ 1100 ਕਰੋੜ ਤੋਂ ਵੱਧ ਕਮਾਈ ਕੀਤੀ ਹੈ। 'ਜਵਾਨ' 1100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ: ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ