Amitabh Bachchan Praised By Taliban: ਅਮਿਤਾਭ ਬੱਚਨ ਬਾਲੀਵੁੱਡ ਦੇ ਸ਼ਹਿਨਸ਼ਾਹ ਹਨ। ਅਮਿਤਾਭ ਬੱਚਨ ਨੇ ਆਪਣੀ ਸ਼ਾਨਦਾਰ ਪਰਸਨੈਲਟੀ ਤੇ ਦਮਦਾਰ ਐਕਟਿੰਗ ਦੇ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਦੁਨੀਆ ਭਰ ਵਿੱਚ ਸਦੀ ਦੇ ਮਹਾਨਾਇਕ ਬਿੱਗ ਬੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਮਿਤਾਭ ਬੱਚਨ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਆ ਗਏ ਹਨ।  


ਇਹ ਵੀ ਪੜ੍ਹੋ: ਰਣਜੀਤ ਬਾਵਾ ਦਾ ਨਵਾਂ ਗਾਣਾ 'ਗਾਨੀ' ਹੋਇਆ ਰਿਲੀਜ਼, ਨੀਰੂ ਬਾਜਵਾ ਦੀ ਭੈਣ ਰੁਬੀਨਾ ਨਾਲ ਰੋਮਾਂਸ ਕਰਦੇ ਆਏ ਨਜ਼ਰ


ਦਰਅਸਲ, ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਨੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ ਹੈ। ਇਹ ਸੁਣ ਕੇ ਤੁਹਾਨੂੰ ਜ਼ਰੂਰ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਰ ਅੱਤਵਾਦੀ ਸੰਗਠਨ ਨੇ ਇਹ ਕਿਉਂ ਕੀਤਾ ਹੋਵੇਗਾ, ਪਰ ਇਹੀ ਸੱਚ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਮਿਤਾਭ ਬੱਚਨ ਨੇ 80ਆਂ ਦੇ ਦਹਾਕਿਆਂ 'ਚ 'ਖੁਦਾ ਗਵਾਹ' ਨਾਮ ਦੀ ਇੱਕ ਫਿਲਮ 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਅਮਿਤਾਭ ਨੇ ਅਫਗਾਨੀ ਪਠਾਨ ਦੀ ਭੂਮਿਕਾ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ 'ਚ ਹੋਈ ਸੀ। ਇਸੇ ਨੂੰ ਤਾਲਿਬਾਨ ਨੇ ਯਾਦ ਕੀਤਾ ਹੈ ਕਿ ਅਮਿਤਾਭ ਨੇ ਕਿਵੇਂ 80 ਦੇ ਦਹਾਕੇ 'ਚ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ। 


ਤਾਲਿਬਾਨ ਦੇ ਲੋਕ ਸੰਪਰਕ ਵਿਭਾਗ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਹੈਂਡਲ 'ਤੇ ਅਦਾਕਾਰ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਕੀਤਾ ਹੈ। ਆਪਣੀ ਪੋਸਟ 'ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਐਕਟਿੰਗ ਅਤੇ ਸ਼ਖਸੀਅਤ ਦੀ ਤਾਰੀਫ ਕੀਤੀ ਹੈ। ਨਾਲ ਹੀ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 1980 ਵਿੱਚ ਅਮਿਤਾਭ ਬੱਚਨ ਨੂੰ ਅਫਗਾਨੀ ਨਾਗਰਿਕਤਾ ਨਾਲ ਸਨਮਾਨਤ ਕੀਤਾ ਗਿਆ ਸੀ।









ਤਾਲਿਬਾਨ ਜਨਸੰਪਰਕ ਵਿਭਾਗ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ ਹੈ, “ਅਮਿਤਾਭ ਬੱਚਨ ਇੱਕ ਭਾਰਤੀ ਅਭਿਨੇਤਾ ਅਤੇ ਮਰਦਾਨਾ ਇਨਸਾਨ ਹੈ ਜਿਸ ਨੂੰ ਅਫਗਾਨਿਸਤਾਨ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਆਨਰੇਰੀ ਅਫਗਾਨ ਨਾਗਰਿਕ ਹੈ। ਜਦੋਂ ਉਹ 1980 ਦੇ ਦਹਾਕੇ ਵਿੱਚ ਸਾਡੇ ਸ਼ਾਨਦਾਰ ਦੇਸ਼ ਦਾ ਦੌਰਾ ਕੀਤਾ ਤਾਂ ਰਾਸ਼ਟਰਪਤੀ ਨਜੀਬੁੱਲ੍ਹਾ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ।


ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਹਲਚਲ ਮਚ ਗਈ ਹੈ। ਇਸ ਪੋਸਟ 'ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਤਾਲਿਬਾਨ ਦੇ ਇਸ ਅਕਾਊਂਟ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਦਕਿ ਕਈ ਪ੍ਰਸ਼ੰਸਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਹਾਲਾਂਕਿ, ਅਕਸਰ ਆਪਣੇ ਟਵੀਟ ਅਤੇ ਪੋਸਟਾਂ ਨਾਲ ਸੋਸ਼ਲ ਮੀਡੀਆ 'ਤੇ ਹਾਵੀ ਰਹਿਣ ਵਾਲੇ ਅਮਿਤਾਭ ਬੱਚਨ ਨੇ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


ਕਾਬਿਲੇਗ਼ੌਰ ਹੈ ਕਿ ਅਮਿਤਾਭ ਬੱਚਨ ਲਗਭਗ 6 ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਅਜਿਹੇ ਯਾਦਗਾਰੀ ਕਿਰਦਾਰ ਨਿਭਾਏ ਕਿ ਉਨ੍ਹਾਂ ਨੂੰ ਸਦੀ ਦਾ ਮਹਾਨਾਇਕ ਕਿਹਾ ਜਾਂਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੀ ਇੰਨੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ 15' 'ਚ ਨਜ਼ਰ ਆ ਰਹੇ ਹਨ। ਇਹ ਸ਼ੋਅ ਸੋਨੀ ਟੀਵੀ 'ਤੇ ਟੈਲੀਕਾਸਟ ਹੋ ਰਿਹਾ ਹੈ।


ਇਹ ਵੀ ਪੜ੍ਹੋ: ਘੋਟਾਲੇ 'ਚ ਨਾਮ ਫਸਣ ਤੋਂ ਬਾਅਦ ਰਣਬੀਰ ਕਪੂਰ ਨੇ ਪੱਤਰਕਾਰਾਂ ਨੂੰ ਕੀਤਾ ਨਜ਼ਰ ਅੰਦਾਜ਼, ਵੀਡੀਓ ਵਾਇਰਲ