Ranjit Bawa New Song: ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਰਣਜੀਤ ਬਾਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਰਣਜੀਤ ਬਾਵਾ ਹਾਲ ਹੀ 'ਚ ਆਪਣੇ ਗਾਣੇ 'ਪੰਜਾਬ ਵਰਗੀ' ਲਈ ਕਾਫੀ ਚਰਚਾ 'ਚ ਰਿਹਾ ਸੀ। ਇਸ ਗਾਣੇ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਿਲਿਆ ਸੀ। ਇਸ ਗਾਣੇ 'ਚ ਰਣਜੀਤ ਬਾਵਾ ਨੀਰੂ ਬਾਜਵਾ ਦੇ ਨਾਲ ਨਜ਼ਰ ਆਂਏ ਸੀ।
ਇਹ ਵੀ ਪੜ੍ਹੋ: ਘੋਟਾਲੇ 'ਚ ਨਾਮ ਫਸਣ ਤੋਂ ਬਾਅਦ ਰਣਬੀਰ ਕਪੂਰ ਨੇ ਪੱਤਰਕਾਰਾਂ ਨੂੰ ਕੀਤਾ ਨਜ਼ਰ ਅੰਦਾਜ਼, ਵੀਡੀਓ ਵਾਇਰਲ
ਇਸ ਤੋਂ ਬਾਅਦ ਹੁਣ ਫਿਰ ਰਣਜੀਤ ਬਾਵਾ ਤੇ ਨੀਰੂ ਬਾਜਵਾ ਨੇ ਇਕੱਠੇ ਕੰਮ ਕੀਤਾ ਹੈ। ਪਰ ਇਹ ਦੋਵੇਂ ਸਕ੍ਰੀਨ 'ਤੇ ਇਕੱਠੇ ਨਜ਼ਰ ਨਹੀਂ ਆਏ ਹਨ। ਦਰਅਸਲ, ਰਣਜੀਤ ਬਾਵਾ ਨੇ ਨੀਰੂ ਬਾਜਵਾ ਦੀ ਮਿਊਜ਼ਿਕ ਕੰਪਨੀ ਲਈ ਗਾਣਾ ਗਾਇਆ ਹੈ। ਜੀ ਹਾਂ, ਬਾਵਾ ਦਾ ਨਵਾਂ ਗਾਣਾ 'ਗਾਨੀ' ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਗਾਇਕ ਨੀਰੂ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਗਾਣੇ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਗਾਣੇ 'ਚ ਦੋਵਾਂ ਦੀ ਲਵ ਕੈਮਿਸਟਰੀ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਦੇਖੋ ਇਹ ਵੀਡੀਓ:
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਰਣਜੀਤ ਬਾਵਾ ਲਈ ਸਾਲ 2023 ਮਿਿਲਿਆ ਜੁਲਿਆ ਰਿਹਾ ਹੈ। ਬਾਵਾ ਦੇ ਘਰ ਇਸ ਸਾਲ ਇਨਕਮ ਟੈਕਸ ਛਾਪੇਮਾਰੀ ਵੀ ਪਈ ਸੀ। ਜਿਸ ਤੋਂ ਬਾਅਦ ਉਸ ਨੇ ਨਿਰਾਸ਼ ਹੋ ਕੇ ਗਿਲਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਇਸ ਦੇ ਨਾਲ ਬਾਵਾ ਦੀ ਇਸ ਸਾਲ ਫਿਲਮ 'ਲੈਂਬਰਗਿਨੀ' ਰਿਲੀਜ਼ ਹੋਈ ਸੀ, ਜਿਸ ਵਿੱਚ ਉਹ ਮਾਡਲ ਤੇ ਅਦਾਕਾਰਾ ਮਾਹਿਰਾ ਸ਼ਰਮਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ।