Punjab News: ਸ਼੍ਰੋਮਣੀ ਅਕਾਲੀ ਦਲ ਦੇ ਸਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਉੱਪਰ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਈਨਿੰਗ ਇੱਕ ਵੱਡਾ ਮੁੱਦਾ ਬਣ ਗਿਆ ਹੈ। ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਹੀ ਕਰਵਾਈ ਜਾ ਰਹੀ ਹੈ।

  


ਮਜੀਠੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਸੀਂ ਮਾਈਨਿੰਗ ਰਾਹੀਂ 20,000 ਕਰੋੜ ਰੁਪਏ ਕਮਾਵਾਂਗੇ ਪਰ ਸੱਚਾਈ ਇਹ ਹੈ ਕਿ ਰੇਤ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ 'ਚ ਧੜੱਲੇ ਨਾਲ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤੇ ਇਹ 'ਆਪ' ਨੇਤਾਵਾਂ ਵੱਲੋਂ ਹੀ ਕੀਤੀ ਜਾ ਰਹੀ ਹੈ।"









ਇਸ ਦੇ ਨਾਲ ਹੀ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਮਾਇਨਿੰਗ ਮਾਫੀਆ ਕਿੰਗਪਿਨ 'ਆਪ' ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਨਿਸ਼ਾਨ ਸਿੰਘ ਸਿਵਲ ਹਸਪਤਾਲ ਤਰਨ ਤਾਰਨ ਵਿੱਚ VVIP ਸਹੂਲਤਾਂ ਦਾ ਲੁਤਫ ਉਠਾਉਂਦਾ ਹੋਇਆ। ਭਗਵੰਤ ਮਾਨ ਦੀ ਪੁਸ਼ਤਪਨਾਹੀ ਹੇਠ ਨਿਸ਼ਾਨ ਸਿੰਘ ਨੂੰ ਗ੍ਰਿਫਤਾਰੀ ਮਗਰੋਂ ਇੱਕ ਦਿਨ ਵੀ ਜੇਲ੍ਹ ਨਹੀਂ ਭੇਜਿਆ ਗਿਆ ਸਗੋਂ ਹਸਪਤਾਲ ਵਿਚ ਨਿੱਜੀ ਕਮਰਾ ਦੇ ਕੇ ਸਹੂਲਤਾਂ ਦਿੱਤੀਆਂ ਗਈਆਂ। ਸਾਰੇ ਨਿਯਮ ਕਾਨੂੰਨ ਛਿੱਕੇ ਟੰਗੇ ਹੋਏ ਹਨ...ਜਦੋਂ ਦਿਲ ਕਰਦਾ ਹੈ ਨਿਸ਼ਾਨ ਸਿੰਘ ਘਰ ਚਲਾ ਜਾਂਦਾ ਹੈ...ਜਦੋਂ ਦਿਲ ਕਰਦਾ ਹੈ ਇਸ ਦੇ ਪਰਿਵਾਰਕ ਮੈਂਬਰ ਇਸ ਕੋਲ ਆ ਜਾਂਦੇ ਹਨ....ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ...






ਇਹ ਵੀ ਪੜ੍ਹੋ: ਸ਼ਾਹਿਦ ਕਪੂਰ ਨੇ ਕਰਨ ਔਜਲਾ ਦੇ ਗਾਣੇ 'ਤੇ ਰੀਲ ਬਣਾਈ, ਔਜਲਾ ਨੇ ਬਾਲੀਵੁੱਡ ਐਕਟਰ ਦੀ ਪੋਸਟ 'ਤੇ ਇੰਝ ਕੀਤਾ ਰਿਐਕਟ