ਮੁੰਬਈ: ਲੰਬੇ ਸਮੇਂ ਬਾਅਦ ਬੌਲੀਵੁਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਇੱਕ ਪਾਰਟੀ ਵਿੱਚ ਸ਼ਾਮਲ ਹੋਏ। ਕੋਰੋਨਾ ਕਾਰਨ, ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸਨ ਤੇ ਹਾਲ ਹੀ ਵਿੱਚ ਉਹ ਆਪਣੀ ਫਿਲਮ ਪਠਾਨ ਵਿੱਚ ਰੁੱਝੇ ਰਹੇ। ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ ਨਾਲ ਵੀਕਐਂਡ ਦੀ ਪਾਰਟੀ ਲਈ ਕਰਨ ਜੌਹਰ, ਕਰੀਨਾ ਕਪੂਰ ਤੇ ਮਲਾਇਕਾ ਅਰੋੜਾ ਨਾਲ ਪਾਰਟੀ ਕਰਦੇ ਹੋਏ ਨਜ਼ਰ ਆਏ।

ਇਸ ਪਾਰਟੀ ਦੀ ਇੱਕ ਸ਼ਾਨਦਾਰ ਤਸਵੀਰ ਸਾਹਮਣੇ ਆਈ ਹੈ ਜਿਸ ਵਿੱਚ ਕਰਨ ਜੌਹਰ, ਮਨੀਸ਼ ਮਲਹੋਤਰਾ, ਮਲਾਇਕਾ ਅਰੋੜਾ, ਸ਼ਾਹਰੁਖ ਖਾਨ, ਗੌਰੀ ਖਾਨ, ਅੰਮ੍ਰਿਤਾ ਅਰੋੜਾ ਸਮੇਤ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਇਸ ਦੇ ਨਾਲ ਹੀ ਇਸ ਪਾਰਟੀ ਵਿੱਚ ਸ਼ਾਹਰੁਖ ਖਾਨ ਦੇ ਆਉਣ ਨਾਲ ਇਹ ਹੋਰ ਵੀ ਚਰਚਾ ਵਿੱਚ ਆ ਗਈ।

ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫਿਲਮ ਪਠਾਨ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। 'ਵਾਰ' ਦੇ ਡਾਇਰੈਕਟਰ  ਸਿਧਾਰਥ ਆਨੰਦ ਦੇ ਡਾਇਰੈਕਸ਼ਨ ਵਾਲੀ 'ਪਠਾਨ' ਫਿਲਮ ਵਿੱਚ ਦੀਪਿਕਾ ਪਾਦੁਕੋਣ ਇੱਕ ਵਾਰ ਫਿਰ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਸਾਲ 2022 ਵਿੱਚ ਸਿਨੇਮਾ ਘਰ 'ਚ ਦਸਤਕ ਦੇ ਸਕਦੀ ਹੈ।

ਸ਼ਾਹਰੁਖ ਖਾਨ ਸਾਲ 2018 ਵਿੱਚ ਫਿਲਮ 'ਜ਼ੀਰੋ' ਵਿੱਚ ਨਜ਼ਰ ਆਏ ਸਨ ਜਿੱਥੇ ਆਨੰਦ ਐਲ ਰਾਏ ਦੀ ਇਸ ਫਿਲਮ ਵਿੱਚ ਅਨੁਸ਼ਕਾ ਤੇ ਕੈਟਰੀਨਾ ਕੈਫ ਵੀ ਨਜ਼ਰ ਆਏ ਸਨ ਪਰ ਫਿਲਮ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ ਤੇ ਉਦੋਂ ਤੋਂ ਹੀ ਸ਼ਾਹਰੁਖ ਖਾਨ ਨੇ 'ਪਠਾਨ' ਨਾਲ ਆਪਣੀ ਦੂਜੀ ਫਿਲਮ ਦਾ ਐਲਾਨ ਕਰ ਦਿੱਤਾ ਸੀ।