ਮੁੰਬਈ: ਸ਼ਾਹਰੁਖ ਖ਼ਾਨ ਨਾ ਸਿਰਫ ਰੀਲ ਲਾਈਫ ‘ਚ ਹੀਰੋ ਹਨ ਸਗੋਂ ਉਹ ਰਿਅਲ ਲਾਈਫ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ। ਅਸਲ ‘ਚ ਹਾਲ ਹੀ ‘ਚ ਬਿੱਗ ਬੀ ਨੇ ਆਪਣੇ ਜਲਸਾ ‘ਚ ਦੀਵਾਲੀ ਪਾਰਟੀ ਕੀਤੀ ਸੀ। ਜਿਸ ‘ਚ ਐਸ਼ਵਰੀਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ। ਜਿਸ ਨੂੰ ਵੇਖ ਸ਼ਾਹਰੁਖ ਮਦਦ ਲਈ ਅੱਗੇ ਆੇ ਅਤੇ ਉਨ੍ਹਾਂ ਨੇ ਅਰਚਨਾ ਦੇ ਲਹਿੰਗੇ ‘ਚ ਲੱਗੀ ਅੱਗ ਨੂੰ ਬੁਝਾਇਆ ਜਿਸ ‘ਚ ਉਹ ਖੁਦ ਜ਼ਖ਼ਮੀ ਹੋ ਗਏ।
ਖ਼ਬਰਾਂ ਮੁਤਾਬਕ ਇਹ ਘਟਨਾ ਰਾਤ ਕਰੀਬ 3 ਵਜੇ ਦੀ ਹੈ। ਇਸ ਸਮੇਂ ਤਕ ਬਿੱਗ ਬੀ ਦੇ ਜ਼ਿਆਦਾਤਰ ਮਹਿਮਾਨ ਜਾ ਚੁੱਕੇ ਸੀ। ਇਸੇ ਸਮੇਂ ਅਰਚਨਾ, ਐਸ਼ ਦੀ ਬੇਟੀ ਨਾਲ ਸੀ ਅਤੇ ਉੱਥੇ ਰੱਖੇ ਦੀਵੇ ਨਾਲ ਉਸ ਦੇ ਲਹਿੰਗੇ ‘ਚ ਅੱਗ ਲੱਗ ਗਈ। ਇਹ ਵੇਖ ਸਭ ਘਬਰਾ ਗਏ, ਜਿਸ ਤੋਂ ਬਾਅਦ ਸ਼ਾਹਰੁਖ ਨੇ ਤੁਰੰਤ ਅੱਗ ਬੁਝਾਈ ਅਤੇ ਇਸ ਦੌਰਾਨ ਖੁਦ ਥੋੜਾ ਝੁਲਸ ਗਏ।
ਦੱਸ ਦਈਏ ਕਿ ਅਰਚਨਾ ਕਈ ਸਾਲਾ ਤੋਂ ਐਸ਼ਵਰੀਆ ਦੀ ਮੈਨੇਜਰ ਹੈ। ਇਸ ਦੇ ਨਾਲ ਹੀ ੲਸਿ ਹਾਦਸੇ ‘ਚ ਦੀਆ ਦਾ ਖੁਦ ਦਾ ਪੈਰ ਵੀ ਸੜ੍ਹ ਗਿਆ। ਉਹ ਮੁੰਬਈ ਦੇ ਨਾਨਾਵਟੀ ਹਸਪਤਾਲ ‘ਚ ਹੈ ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦਾ ਪੈਰ 15% ਤਕ ਸੜ੍ਹ ਗਿਆ ਹੈ ਅਤੇ ਉਸ ਨੂੰ ਆਈਸੀਯੂ ‘ਚ ਰੱਖੀਆ ਗਿਆ ਹੈ।
ਬਿੱਗ ਬੀ ਦੀ ਦੀਵਾਲੀ ਪਾਰਟੀ ‘ਚ ਹਾਦਸਾ, ਅੱਗ ਬੁਝਾਉਂਦੇ ਹੋਏ ਝੁਲਸੇ ਕਿੰਗ ਖ਼ਾਨ
ਏਬੀਪੀ ਸਾਂਝਾ
Updated at:
30 Oct 2019 05:51 PM (IST)
ਸ਼ਾਹਰੁਖ ਖ਼ਾਨ ਨਾ ਸਿਰਫ ਰੀਲ ਲਾਈਫ ‘ਚ ਹੀਰੋ ਹਨ ਸਗੋਂ ਉਹ ਰਿਅਲ ਲਾਈਫ ‘ਚ ਵੀ ਕਿਸੇ ਹੀਰੋ ਤੋਂ ਘੱਟ ਨਹੀਂ। ਅਸਲ ‘ਚ ਹਾਲ ਹੀ ‘ਚ ਬਿੱਗ ਬੀ ਨੇ ਆਪਣੇ ਜਲਸਾ ‘ਚ ਦੀਵਾਲੀ ਪਾਰਟੀ ਕੀਤੀ ਸੀ। ਜਿਸ ‘ਚ ਐਸ਼ਵਰੀਆ ਰਾਏ ਬੱਚਨ ਦੀ ਮੈਨੇਜਰ ਅਰਚਨਾ ਸਦਾਨੰਦ ਦੇ ਲਹਿੰਗੇ ‘ਚ ਅੱਗ ਲੱਗ ਗਈ।
- - - - - - - - - Advertisement - - - - - - - - -