ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੇ ਵਿਧਾਇਕਾਂ ਲਈ ਖਾਸ ਦਾਵਤ ਰੱਖੀ ਗਈ ਹੈ, ਯਾਨੀ ਕੈਪਟਨ ਆਪਣੇ ਵਿਧਾਇਕਾਂ ਦਾ ਡਿਨਰ ਹੋਸਟ ਕਰਨਗੇ। ਦਾਵਤ ਲਈ ਜਗ੍ਹਾ ਵੀ ਖਾਸ ਰੱਖੀ ਗਈ ਹੈ।
ਇਹ ਡਿਨਰ ਪਾਰਟੀ ਕੈਪਟਨ ਦੇ ਨਵੇਂ ਸਿਸਵਾ ਵਾਲੇ ਫਾਰਮ ਹਾਊਸ 'ਤੇ ਹੋਵੇਗੀ। ਮੰਤਰੀ, ਵਿਧਾਇਕ ਸਮੇਤ ਓਐੱਸਡੀ ਤੇ ਸਿਆਸੀ ਸਲਾਹਕਾਰ ਵੀ ਇਸ ਪਾਰਟੀ ਵਿੱਚ ਸ਼ਾਮਿਲ ਰਹਿਣਗੇ।
ਦੱਸ ਦੇਈਏ ਅੱਜ ਪੰਜਾਬ ਸਰਕਾਰ ਵੱਲੋਂ ਆਖਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਸਲਾਹਕਾਰਾਂ ਨੂੰ ਸੈਕਟਰੀਏਟ ਦੇ ਵਿੱਚ ਦਫਤਰ ਅਲਾਟ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਛੇ ਵਿਧਾਇਕਾਂ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਇਨ੍ਹਾਂ ਨੂੰ ਕੈਪਟਨ ਸਰਕਾਰ ਵੱਲੋਂ ਕੈਬਨਿਟ ਦੇ ਰੈਂਕ ਨਾਲ ਨਿਵਾਜਿਆ ਗਿਆ ਸੀ। ਹੁਣ ਸਰਕਾਰ ਵੱਲੋਂ ਇਨ੍ਹਾਂ ਨੂੰ ਅਲਾਟ ਕੀਤੇ ਗਏ ਦਫ਼ਤਰਾਂ ਦਾ ਬਿਓਰਾ ਜਾਰੀ ਕੀਤਾ ਗਿਆ ਹੈ।