ਨਾਭਾ: ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਚੋਂ ਇੱਕ ਮੰਨੀ ਜਾਂਦੀ ਹੈ ਨਾਭਾ ਜੇਲ੍ਹ। ਜੋ ਇੱਕ ਵਾਰ ਫੇਰ ਸੁਰੱਖਿਆਂ ‘ਚ ਆ ਗਈ ਹੈ। ਇਸ ਦਾ ਕਾਰਨ ਹੈ ਜੇਲ੍ਹ ‘ਚ ਹੋਣ ਜਾ ਰਿਹਾ ਗੈਂਗਸਟਰ ਦਾ ਵਿਆਹ। ਜੀ ਹਾਂ, ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ੍ਹ ਦੀ ਚਾਰ ਦੀਵਾਰਾਂ ‘ਚ ਹੋਣ ਜਾ ਰਿਹਾ ਹੈ।
ਦੱਸ ਦਈਏ ਕਿ ਮਨਦੀਪ ਸਿੰਘ ਨੇ ਆਪਣੇ ਵਿਆਹ ਦੇ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਸੀ। ਜਿਸ ਤੋਂ ਬਾਅਦ 30 ਅਕਤੂਬਰ ਨੂੰ ਮਨਦੀਪ ਦਾ ਵਿਆਹ ਹੋ ਰਿਹਾ ਹੈ। ਜੇਲ੍ਹ ‘ਚ ਲਾਲ ਜੋੜੇ ‘ਚ ਸੱਜ ਕੇ ਮਨਦੀਪ ਦੀ ਲਾੜੀ ਪਹੁੰਚ ਚੁੱਕੀ ਹੈ ਜਿਸ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਮੈਕਸਿਮਮ ਸਿਕਊਰਟੀ ਜੇਲ੍ਹ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਜਾਵੇਗੀ।
ਦੱਸ ਦਈਏ ਕਿ ਗੈਂਗਸਟਰ ਮਨਦੀਪ ਸਿੰਗ ਨੇ ਮੋਗਾ ‘ਚ ਡੱਲ ਮਡਰ ਕੀਤਾ ਸੀ ਜਿਸ ‘ਚ ਸਰਪੰਚ ਅਤੇ ਉਸ ਦੇ ਗਨਮੈਂਨ ਨੂੰ ਮਨਦੀਪ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਮਰਡਰ ਕੇਸ ‘ਚ ਉਹ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਇਲਾਵਾ ਵੀ ਮਨਦੀਪ ਖਿਲਾਫ ਅੱਟ ਹੋਰ ਕੇਸ ਦਰਜ ਹਨ।
ਜੇਲ੍ਹ ‘ਚ ਗੈਂਗਸਟਰ ਦਾ ਵਿਆਹ, ਦੁਲਹਨ ਸੱਜਧੱਜ ਪਹੁੰਚੀ ਜੇਲ੍ਹ
ਏਬੀਪੀ ਸਾਂਝਾ
Updated at:
30 Oct 2019 11:43 AM (IST)
ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਚੋਂ ਇੱਕ ਮੰਨੀ ਜਾਂਦੀ ਹੈ ਨਾਭਾ ਜੇਲ੍ਹ। ਜੋ ਇੱਕ ਵਾਰ ਫੇਰ ਸੁਰੱਖਿਆਂ ‘ਚ ਆ ਗਈ ਹੈ। ਇਸ ਦਾ ਕਾਰਨ ਹੈ ਜੇਲ੍ਹ ‘ਚ ਹੋਣ ਜਾ ਰਿਹਾ ਗੈਂਗਸਟਰ ਦਾ ਵਿਆਹ। ਜੀ ਹਾਂ, ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ੍ਹ ਦੀ ਚਾਰ ਦੀਵਾਰਾਂ ‘ਚ ਹੋਣ ਜਾ ਰਿਹਾ ਹੈ।
- - - - - - - - - Advertisement - - - - - - - - -