ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਗਏ ਸਿਆਸੀ ਐਡਵਾਈਜ਼ਰਾਂ ਨੂੰ ਸਕਤਰੇਤ ‘ਚ ਦਫ਼ਤਰ ਦੇ ਦਿੱਤੇ ਗਏ ਹਨ। ਸਰਕਾਰ ਵੱਲੋਂ ਛੇ ਐਮਐਲਏ ਨੂੰ ਮੁੱਖ ਮੰਤਰੀ ਦਾ ਪੋਲੀਟੀਕਲ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਸਰਕਾਰ ਵੱਲੋਂ ਕੈਬਿਨਟ ਦੇ ਰੈਂਕ ਨਾਲ ਨਵਾਜਿਆ ਗਿਆ ਸੀ।


ਪੋਲੀਟਿਕਲ ਐਡਵਾਈਜ਼ਰਾਂ ਦੀ ਨਿਯੁਕਤੀ ਤੋਂ ਬਾਅਦ ਸਰਕਾਰ ਵੱਲੋਂ ਸਟਾਫ ਵੀ ਦਿੱਤਾ ਗਿਆ ਸੀ ਪਰ ਪੰਜਾਬ ‘ਤੇ ਹਰਿਆਣਾ ਹਾਈਕੋਰਟ ‘ਚ ਐਡਵਾਈਜ਼ਰਾਂ ਦੀ ਨਿਯੁਕਤੀ ਖਿਲਾਫ ਪਾਈ ਗਈ ਪਟੀਸ਼ਨ ਤੋਂ ਬਾਅਦ ਸਰਕਾਰ ਨੇ ਸਟਾਫ ਨੂੰ ਵਾਪਸ ਲੈ ਲਿਆ ਸੀ। ਪਰ ਹੁਣ ਫੇਰ ਤੋਂ ਪੰਜਾਬ ਸਰਕਾਰ ਵੱਲੋਂ ਸਟਾਫ ਦੇ ਦਫ਼ਤਰ ਸਾਰੇ ਐਡਵਾਈਜ਼ਰਾਂ ਨੂੰ ਸਕਤਰੇਤ ‘ਚ ਦੇ ਦਿੱਤੇ ਗਏ ਹਨ।