ਮੁੰਬਈ: ਸ਼ਾਹਰੁਖ ਖ਼ਾਨ ਨੇ ਬੇਸ਼ੱਕ ਲੰਬੇ ਸਮੇਂ ਤੋਂ ਕੋਈ ਵੱਡੀ ਹਿੱਟ ਫ਼ਿਲਮ ਨਹੀਂ ਕੀਤੀ, ਪਰ ਜਲਦੀ ਹੀ ਸ਼ਾਹਰੁਖ ਫ਼ਿਲਮ ‘ਜ਼ੀਰੋ’ ਨਾਲ ਲੋਕਾਂ ਦਾ ਦਿਲ ਜਿੱਤਣ ਆ ਰਹੇ ਹਨ। ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਖੂਬ ਪਸੰਦ ਆਇਆ ਸੀ। ਇਸ ਤੋਂ ਬਾਅਦ ਸ਼ਾਹਰੁਖ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਸਾਰੇ ਜਹਾਂ ਸੇ ਅੱਛਾ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਹ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜਿੰਦਗੀ ‘ਤੇ ਅਧਾਰਤ ਹੋਵੇਗੀ।


ਇਸ ਫ਼ਿਲਮ ਨਾਲ ਜੁੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਹਰੁਖ ‘ਸਾਰੇ ਜਹਾਂ ਸੇ ਅੱਛਾ’ ਲਈ ਟ੍ਰੇਨਿੰਗ ਅਮਰੀਕਾ ‘ਚ ਲੈਣਗੇ ਤੇ ਇੱਕਦਮ ਐਕਸਟ੍ਰੀਮ ਕੰਡੀਸ਼ਨ ‘ਚ ਰਹਿਣਗੇ, ਜਿਸ ‘ਚ ਐਸਟ੍ਰੋਲੋਡਸ ਰਹਿੰਦੇ ਹਨ। ਸ਼ਾਹਰੁਖ ਉਨ੍ਹਾਂ ਦੀ ਜਿੰਦਗੀ ਨਾਲ ਜੁੜੀਆਂ ਹਰ ਛੋਟੀਆਂ-ਛੋਟੀਆਂ ਗੱਲਾਂ ਸਿੱਖਣਗੇ।



ਪਹਿਲਾਂ ‘ਸਾਰੇ ਜਹਾਂ ਸੇ ਅੱਛਾ’ ਦੀ ਸ਼ੂਟਿੰਗ ਇਸੇ ਸਾਲ ਸਤੰਬਰ ‘ਚ ਹੋਣੀ ਸੀ, ਪਰ ਉਹ ‘ਜ਼ੀਰੋ’ ‘ਚ ਬਿਜ਼ੀ ਸੀ। ਫ਼ਿਲਮ ਦੇ ਸ਼ੂਟਿੰਗ ਡੇਟਸ ਇੱਕ ਵਾਰ ਲੋਕ ਹੋਣ ਤੋਂ ਬਾਅਦ ਉਹ ਇਸ ਫ਼ਿਲਮ ਦੀ ਬਾਕੀ ਸਟਾਰਕਾਸਟ ਨੂੰ ਵੀ ਫਾਈਨਲ ਕਰ ਲੈਣਗੇ।‘ਸਾਰੇ ਜਹਾਂ ਸੇ ਅੱਛਾ’ ਪਹਿਲਾਂ ‘ਸੈਲਿਊਟ’ ਨਾਂ ਨਾਲ ਆ ਰਹੀ ਸੀ ਅਤੇ ਇਸ ‘ਚ ਸ਼ਾਹਰੁਖ ਦੀ ਥਾਂ ਆਮਿਰ ਨੂੰ ਚੁਣਿਆ ਗਿਆ ਸੀ, ਪਰ ਆਮਿਰ ਵੱਲੋਂ ਫ਼ਿਲਮ ਨੂੰ ਨਾਂ ਕਰਨ ਤੋਂ ਬਾਅਦ ਸ਼ਾਹਰੁਖ ਨੇ ‘ਸਾਰੇ ਜਹਾਂ ਸੇ ਅੱਛਾ’ ਨੂੰ ਹਾਂ ਕੀਤੀ ਸੀ।