ਸ਼ਾਹਿਦ ਸ਼ਾਟ ਤੋਂ ਪਹਿਲਾਂ ਬਿਲਕੁਲ ਠੀਕ ਖੇਡ ਰਿਹਾ ਸੀ ਅਤੇ ਪ੍ਰੈਕਟਿਸ ਕਰ ਰਿਹਾ ਸੀ, ਜਦੋਂ ਗੇਂਦ ਅਚਾਨਕ ਆ ਕੇ ਉਨ੍ਹਾਂ ਦੇ ਹੇਠਲੇ ਬੁੱਲ੍ਹ 'ਤੇ ਲੱਗ ਗਈ ਅਤੇ ਖੂਨ ਵਗਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੋ ਉਨ੍ਹਾਂ ਨੂੰ 13 ਟਾਂਕੇ ਲਗਾਏ ਗਏ।
ਹੁਣ ਉਹ ਹੁਣ ਠੀਕ ਹਨ। ਪਰ ਸੱਟ ਕਾਫੀ ਡੂੰਘੀ ਸੀ। ਮੀਡੀਆ ਰਿਪੋਰਟਸ ਮੁਤਾਬਕ ਇਹ ਖ਼ਬਰ ਸੁਣਦਿਆਂ ਹੀ ਮੀਰਾ ਚੰਡੀਗੜ੍ਹ ਲਈ ਰਵਾਨਾ ਹੋ ਗਈ। ਇਸ ਤੋਂ ਬਾਅਦ ਐਕਟਰ ਅਗਲੇ ਕੁੱਝ ਦਿਨਾਂ ਲਈ ਬ੍ਰੈਕ ਲੈਣਗੇ। ਸ਼ਾਹਿਦ ਕਪੂਰ ਹੁਣ ਜ਼ਖ਼ਮ ਠੀਕ ਹੋਣ ਤੋਂ ਬਾਅਦ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।
'ਜਰਸੀ' ਇੱਕ ਪ੍ਰਤਿਭਾਸ਼ਾਲੀ ਪਰ ਨਾਕਾਮਯਾਬ ਕ੍ਰਿਕਟਰ ਦੀ ਕਹਾਣੀ ਹੈ। ਇਹ ਕ੍ਰਿਕਟਰ ਆਪਣੀ 30 ਸਾਲਾ ਉਮਰ ਦੇ ਅਖੀਰ 'ਚ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਨ ਦੀ ਇੱਛਾ ਨਾਲ ਮੈਦਾਨ 'ਚ ਪਰਤਣ ਦਾ ਫ਼ੈਸਲਾ ਕਰਦਾ ਹੈ।