ਕੈਂਸਰ ਦੀ ਖ਼ਬਰਾਂ ‘ਤੇ ਸ਼ਾਹਿਦ ਕਪੂਰ ਨੇ ਤੋੜੀ ਚੁੱਪੀ
ਏਬੀਪੀ ਸਾਂਝਾ | 10 Dec 2018 01:35 PM (IST)
ਮੁੰਬਈ: ਇੰਟਰਨੈੱਟ ‘ਤੇ ਆਏ ਦਿਨ ਕਦੇ ਕਿਸੇ ਸਟਾਰ ਦੀ ਮੌਤ ਦੀ ਅਫ਼ਵਾਹ ਆ ਜਾਂਦੀ ਹੈ ਜਾਂ ਕਦੇ ਕਿਸੇ ਸੈਲੇਬ੍ਰਿਟੀ ਦੇ ਬੀਮਾਰ ਹੋਣ ਦੀ। ਹੁਣ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਹੀ ਕਿਸੇ ਨੇ ਸ਼ਾਹਿਦ ਕਪੂਰ ਨੂੰ ਕੈਂਸਰ ਹੋਣ ਦੀ ਬਿਮਾਰੀ ਦਾ ਅਫ਼ਵਾਹ ਫੈਲਾ ਦਿੱਤੀ। ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਨੂੰ ਪੜ੍ਹ ਕੇ ਸ਼ਾਹਿਦ ਦੇ ਫੈਨਸ ਕਾਫੀ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਸ਼ਾਹਿਦ ਨੂੰ ਲੈ ਕੇ ਟਵੀਟ ਕਰਨੇ ਵੀ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੁਣ ਸ਼ਾਹਿਦ ਨੂੰ ਹੀ ਆਪਣੀ ਬਿਮਾਰੀ ਬਾਰੇ ਸੋਸ਼ਲ ਮੀਡੀਆ ‘ਤੇ ਬੋਲਣਾ ਪਿਆ। ਸ਼ਾਹਿਦ ਨੇ ਟਵਿੱਟਰ ‘ਤੇ ਆਪਣੇ ਫੈਨਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, ‘ਦੋਸਤੋ ਮੈਂ ਠੀਕ ਹਾਂ। ਤੁਸੀਂ ਅਜਿਹੀ ਕਿਸੇ ਅਫ਼ਵਾਹ ‘ਤੇ ਭਰੋਸਾ ਨਾ ਕਰੋ।’ ਹੁਣ ਜੇਕਰ ਸ਼ਾਹਿਦ ਦੀ ਪ੍ਰੋਫੈਸਨਲ ਲਾਈਫ ਦੀ ਗੱਲ ਕਰੀਏ ਤਾਂ ‘ਬੱਤੀ ਗੁਲ ਮੀਟਰ ਚਾਲੂ’ ਦੇ ਫਲੌਪ ਹੋਣ ਤੋਂ ਬਾਅਦ ਸ਼ਾਹਿਦ ਨੇ ਆਪਣੀ ਅਗਲੀ ਫ਼ਿਲਮ ‘ਕਬੀਰ ਸਿੰਘ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫ਼ਿਲਮ ਸਾਊਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈੱਡੀ’ ਦਾ ਹਿੰਦੀ ਰੀਮੇਕ ਹੈ। ਹਾਲ ਹੀ ‘ਚ ਸ਼ਾਹਿਦ ਦੇ ਸੈੱਟ ਤੋਂ ਉਸ ਦਾ ਲੁੱਕ ਵੀ ਲੀਕ ਹੋਇਆ ਸੀ। ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ ਸੀ।