ਚੰਡੀਗੜ੍ਹ: ਹਿਮਾਂਸ਼ੀ ਖੁਰਾਣਾ ਨਾਲ ਵਿਵਾਦ ਤੋਂ ਲੈ ਕੇ ਬਿੱਗ ਬੌਸ 'ਚ ਐਂਟਰੀ ਤੱਕ, ਸ਼ਹਿਨਾਜ਼ ਗਿੱਲ ਅਕਸਰ ਸੁਰਖੀਆਂ ਬਟੋਰਦੀ ਦਿਖਾਈ ਦਿੱਤੀ। ਹਾਲਾਂਕਿ ਸ਼ਹਿਨਾਜ਼ ਨੇ ਚਰਚਾਵਾਂ 'ਚ ਰਹਿਣ ਦਾ ਕੰਮ ਅਜੇ ਵੀ ਨਹੀਂ ਛੱਡਿਆ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 'ਚ ਐਂਟਰੀ ਦੇ ਦਿਨ ਆਪਣੇ ਨਾਂ ਦਾ ਐਲਾਨ ਕੀਤਾ ਸੀ। ਹੁਣ ਉਸ ਦੇ ਫੈਨਸ ਲਈ ਚੰਗੀ ਖ਼ਬਰ ਨਹੀਂ ਜਿਹੜੇ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਬੁਲਾਉਂਦੇ ਸੀ, ਕਿਉਂਕਿ ਗਾਇਕਾ ਨੇ ਖ਼ੁਦ ਇਸ ਗੱਲ ਤੋਂ ਇਨਕਾਰ ਕੀਤਾ ਹੈ।



ਬਿੱਗ ਬੌਸ ਕੰਨਟੈਸਟੈਂਟ ਨੇ ਕੀਤਾ ਵੱਡਾ ਖੁਲਾਸਾ, ਟਵੀਟ ਕਰ ਸਮਲਿੰਗੀ ਹੋਣ ਦਾ ਖੋਲ੍ਹਿਆ ਰਾਜ਼

ਸ਼ਹਿਨਾਜ਼ ਨੇ ਖੁਦ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਹੁਣ ਪੰਜਾਬ ਦੀ ਕੈਟਰੀਨਾ ਕੈਫ ਨਹੀਂ। ਉਸ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਲਾਈਵ ਦੌਰਾਨ ਦਿੱਤੀ ਹੈ।  ਉਨ੍ਹਾਂ ਦੇ ਇੱਕ ਫੈਨ ਪੇਜ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ। ਹੁਣ ਇਹ ਵੀਡੀਓ ਵਾਇਰਲ ਵੀ ਹੋ ਰਹੀ ਹੈ, ਜਿਸ ਵਿੱਚ ਸ਼ਹਿਨਾਜ਼ ਆਪਣੇ ਨਵੇਂ ਨਾਂ ਬਾਰੇ ਦੱਸ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਆਪਣੀ ਵੀਡੀਓ ‘ਚ ਦੱਸਿਆ ਕਿ ਉਹ ਹੁਣ ਪੰਜਾਬ ਦੀ ਕੈਟਰੀਨਾ ਕੈਫ ਦੀ ਬਜਾਏ ਭਾਰਤ ਦੀ ਸ਼ਹਿਨਾਜ਼ ਗਿੱਲ ਹੈ।



ਇਸ ਵੀਡੀਓ ‘ਚ ਦੇਖਿਆ ਗਿਆ ਹੈ ਕਿ ਸ਼ਹਿਨਾਜ਼ ਗਿੱਲ ਕਹਿ ਰਹੀ ਹੈ, 'ਪੰਜਾਬ ਦਿੱਖ ਗਿਆ। ਮੈਂ ਪੰਜਾਬ ਦੀ ਕੈਟਰੀਨਾ ਕੈਫ ਸੀ। ਹੁਣ ਮੈਂ ਭਾਰਤ ਦੀ ਸ਼ਹਿਨਾਜ਼ ਗਿੱਲ ਹਾਂ। ਇਸ ਲਈ ਭਾਰਤ ਦੀ ਸ਼ਹਿਨਾਜ਼ ਗਿੱਲ ਦਾ ਅਰਥ ਹੈ ਭਾਰਤ ਤੇ ਪੰਜਾਬ ਦੀ ਨਹੀਂ। ਅਜਿਹਾ ਲੱਗਦਾ ਹੈ ਕਿ ਸ਼ਹਿਨਾਜ਼ ਇਹ ਕਹਿਣਾ ਚਾਹੁੰਦੀ ਹੈ ਕਿ ਹੁਣ ਉਹ ਸਿਰਫ ਪੰਜਾਬ ਤੱਕ ਸੀਮਤ ਨਹੀਂ ਤੇ ਉਨ੍ਹਾਂ ਦੀ ਪ੍ਰਸਿੱਧੀ ਸਾਰੇ ਭਾਰਤ ਵਿੱਚ ਹੈ।