Shah Rukh Khan Mannat House: ਬਾਲੀਵੁੱਡ ਦੇ ਕਿੰਗ ਖਾਨ ਦੀ ਪਤਨੀ ਗੌਰੀ ਖਾਨ ਦੀ ਨਵੀਂ ਕੌਫੀ ਟੇਬਲ ਬੁੱਕ ਲਾਂਚ ਹੋ ਗਈ ਹੈ। ਸ਼ਾਹਰੁਖ ਖਾਨ ਅਤੇ ਗੌਰੀ ਖਾਨ ਨੇ ਖੁਦ ਬੁੱਕ ਲਾਂਚ ਈਵੈਂਟ ਦੌਰਾਨ ਕਈ ਖੁਲਾਸੇ ਕੀਤੇ। ਸ਼ਾਹਰੁਖ ਖਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ 'ਮੰਨਤ' ਖਰੀਦੀ ਸੀ, ਤਾਂ ਉਨ੍ਹਾਂ ਕੋਲ ਪੈਸੇ ਨਹੀਂ ਸਨ ਅਤੇ ਆਰਥਿਕ ਤੰਗੀ ਕਾਰਨ ਗੌਰੀ ਨੂੰ ਘਰ ਨੂੰ ਖੁਦ ਹੀ ਡਿਜ਼ਾਇਨ ਕਰਨਾ ਪਿਆ ਸੀ। ਤੁਹਾਨੂੰ ਦੱਸ ਦੇਈਏ ਕਿ ਗੌਰੀ ਖਾਨ ਦੀ ਨਵੀਂ ਟੇਬਲ ਬੁੱਕ ਦਾ ਨਾਂ 'ਮਾਈ ਲਾਈਫ ਇਨ ਏ ਡਿਜ਼ਾਈਨ' ਹੈ, ਜਿਸ 'ਚ ਉਨ੍ਹਾਂ ਦੇ ਘਰ 'ਮੰਨਤ' ਦੀਆਂ ਕੁਝ ਅੰਦਰੂਨੀ ਤਸਵੀਰਾਂ ਅਤੇ ਕਿੰਗ ਖਾਨ ਦੇ ਪਰਿਵਾਰ ਦੀਆਂ ਅਣਦੇਖੀਆਂ ਤਸਵੀਰਾਂ ਹਨ।


ਇਹ ਵੀ ਪੜ੍ਹੋ: ਰਾਘਵ ਚੱਢਾ ਨਾਲ ਮੰਗਣੀ ਤੋਂ 3 ਦਿਨ ਬਾਅਦ ਦਿੱਲੀ ਤੋਂ ਰਵਾਨਾ ਹੋਈ ਪਰਿਣੀਤੀ ਚੋਪੜਾ, ਬੋਲੀ- 'ਆਪਣਾ ਦਿਲ ਦਿੱਲੀ ਛੱਡ ਜਾ ਰਹੀ'


ਈਵੈਂਟ ਦੌਰਾਨ ਗੌਰੀ ਨੇ ਦੱਸਿਆ ਕਿ 'ਮੰਨਤ' ਉਨ੍ਹਾਂ ਦਾ ਪਹਿਲਾ ਇੰਟੀਰੀਅਰ ਡਿਜ਼ਾਈਨਰ ਪ੍ਰੋਜੈਕਟ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਪਸੰਦੀਦਾ ਪ੍ਰੋਜੈਕਟ ਹੈ। ਸ਼ਾਹਰੁਖ ਖਾਨ ਦੇ ਘਰ 'ਮੰਨਤ' ਉਨ੍ਹਾਂ ਕੁਝ ਸਿਤਾਰਿਆਂ 'ਚੋਂ ਇਕ ਹੈ, ਜਿਨ੍ਹਾਂ ਦਾ ਨਾਮ ਆਮ ਲੋਕਾਂ ਦੀ ਜ਼ੁਬਾਨ 'ਤੇ ਰਹਿੰਦਾ ਹੈ। ਇਸ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਖੁਦ ਡਿਜ਼ਾਈਨ ਕੀਤਾ ਸੀ। ਇੰਟੀਰੀਅਰ ਡਿਜ਼ਾਈਨਰ ਵਜੋਂ ਇਹ ਉਨ੍ਹਾਂ ਦਾ ਪਹਿਲਾ ਪ੍ਰੋਜੈਕਟ ਸੀ। ਇਸ ਤੋਂ ਬਾਅਦ ਗੌਰੀ ਨੇ ਕਈ ਸਿਤਾਰਿਆਂ ਦੇ ਘਰ ਡਿਜ਼ਾਈਨ ਕੀਤੇ।


13 ਕਰੋੜ 'ਚ ਖਰੀਦਿਆ ਸੀ ਖਸਤਾ ਹਾਲ ਮੰਨਤ
ਜਦੋਂ ਸ਼ਾਹਰੁਖ ਖਾਨ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਉਦੋਂ ਉਨ੍ਹਾਂ ਨੇ ਮੰਨਤ ਬੰਗਲਾ 13 ਕਰੋੜ 'ਚ ਖਰੀਦਿਆ ਸੀ। ਮੰਨਤ ਦੀ ਅੰਦਰੂਨੀ ਹਾਲਤ ਕਾਫੀ ਖਰਾਬ ਸੀ। ਇਸ ਨੂੰ ਮੁਰੰਮਤ ਦੀ ਲੋੜ ਸੀ, ਪਰ ਸ਼ਾਹਰੁਖ ਕੋਲ ਘਰ ਦੀ ਮੁਰੰਮਤ ਲਈ ਪੈਸੇ ਨਹੀਂ ਸੀ, ਅਜਿਹੇ 'ਚ ਗੌਰੀ ਨੇ ਹੀ ਮੰਨਤ ਨੂੰ ਡਿਜ਼ਾਇਨ ਕੀਤਾ ਸੀ। ਇਸ ਤਰ੍ਹਾਂ ਬਣੀ ਸੀ ਗੌਰੀ ਖਾਨ ਇੰਟੀਰੀਅਰ ਡਿਜ਼ਾਇਨਰ।


ਆਰਥਿਕ ਤੰਗੀ ਕਾਰਨ ਗੌਰੀ ਨੇ ਡਿਜ਼ਾਈਨ ਕੀਤਾ ਸੀ ਮੰਨਤ
'ਮੰਨਤ' ਬਾਰੇ ਗੱਲ ਕਰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਨੂੰ ਖਰੀਦਿਆ ਤਾਂ ਉਨ੍ਹਾਂ ਦੀ ਸਾਰੀ ਜਮਾਂ ਪੂੰਜੀ ਇਸੇ ਘਰ 'ਤੇ ਲੱਗ ਗਈ। ਪਰ ਇਸ ਵਿੱਚ ਰਹਿਣ ਲਈ, ਇਸ ਉੱਤੇ ਬਹੁਤ ਕੰਮ ਕਰਨ ਦੀ ਲੋੜ ਸੀ। ਬੰਗਲਾ ਲੈਣ ਤੋਂ ਪਹਿਲਾਂ, ਉਹ ਇੱਕ ਨਿਰਦੇਸ਼ਕ ਦੁਆਰਾ ਦਿੱਤੇ ਗਏ ਘਰ ਵਿੱਚ ਠਹਿਰੇ ਹੋਏ ਸਨ, ਜਿੱਥੇ ਉਨ੍ਹਾਂ ਨੂੰ ਫਿਲਮ ਵਿੱਚ ਕੰਮ ਕਰਨ ਤੱਕ ਰਹਿਣ ਲਈ ਕਿਹਾ ਗਿਆ ਸੀ। ਜਦੋਂ ਸ਼ਾਹਰੁਖ ਨੇ 'ਮੰਨਤ' ਖਰੀਦੀ ਤਾਂ ਉਨ੍ਹਾਂ ਨੂੰ ਬਹੁਤ ਪਸੰਦ ਆਇਆ। ਇਸ ਵਿਚ ਇੰਟੀਰੀਅਰ ਦਾ ਕੰਮ ਹੋਣਾ ਬਾਕੀ ਸੀ, ਜਿਸ ਲਈ ਅਸੀਂ ਡਿਜ਼ਾਈਨਰ ਨੂੰ ਬੁਲਾਇਆ, ਪਰ ਉਸ ਨੇ ਜੋ ਰਕਮ ਦੱਸੀ ਸੀ ਉਹ ਬਹੁਤ ਜ਼ਿਆਦਾ ਸੀ ਅਤੇ ਉਸ ਸਮੇਂ ਉਹ ਇੰਨੇ ਪੈਸੇ ਨਹੀਂ ਦੇ ਸਕਦਾ ਸੀ। ਇਹੀ ਕਾਰਨ ਸੀ ਕਿ ਗੌਰੀ ਨੇ ਖੁਦ ਇਸ ਘਰ ਨੂੰ ਡਿਜ਼ਾਈਨ ਕੀਤਾ ਸੀ ਅਤੇ ਇਹ ਇੰਨਾ ਖੂਬਸੂਰਤ ਸੀ ਕਿ ਗੌਰੀ ਨੇ ਇੰਟੀਰੀਅਰ ਡਿਜ਼ਾਈਨਿੰਗ ਨੂੰ ਆਪਣਾ ਕਰੀਅਰ ਬਣਾਇਆ।


ਇਹ ਵੀ ਪੜ੍ਹੋ: ਨਿਮਰਤ ਖਹਿਰਾ ਨੇ ਕੀਤੀ ਹੈ ਡਾਕਟਰੀ ਦੀ ਪੜ੍ਹਾਈ, ਪਰ ਜਨੂੰਨ ਨੇ ਬਣਾਇਆ ਸਿੰਗਰ, ਜਾਣੋ ਉਸ ਦੇ ਸੰਘਰਸ਼ ਦੀ ਕਹਾਣੀ