Shahrukh Khan: ਸੋਮਵਾਰ ਸ਼ਾਮ ਨੂੰ ਮੁੰਬਈ ਦੇ ਬਾਂਦਰਾ ਬੈਂਡਸਟੈਂਡ ਖੇਤਰ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਨੇੜੇ ਸਥਿਤ 21 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ 31 ਸਾਲਾ ਫਾਇਰ ਫਾਈਟਰ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।


Indian Film Festival Of Los Angeles 'ਚ ਚਮਕੀ ਪੰਜਾਬੀ ਫਿਲਮ 'ਜੱਗੀ', ਗੰਭੀਰ ਮੁੱਦੇ 'ਤੇ ਬਣੀ ਫਿਲਮ ਨੇ ਜਿੱਤੇ 2 ਐਵਾਰਡ

ਅਧਿਕਾਰੀ ਨੇ ਦੱਸਿਆ ਕਿ ਅੱਗ ਸ਼ਾਮ ਕਰੀਬ 7.30 ਵਜੇ ਜੀਵੇਸ਼ ਇਮਾਰਤ 'ਚ ਲੱਗੀ। ਅੱਗ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਰਾਤ 10.25 ਵਜੇ ਤੱਕ ਅੱਗ 'ਤੇ ਕਾਬੂ ਪਾਉਣ ਲਈ ਯਤਨ ਜਾਰੀ ਸਨ। ਅੱਗ 'ਤੇ ਕਾਬੂ ਪਾਉਣ ਦੌਰਾਨ ਫਾਇਰ ਫਾਈਟਰ ਕੌਸ਼ਲ ਖਜਾਨ ਸਿੰਘ ਰਾਜਪੂਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ।


 








ਭਾਭਾ ਹਸਪਤਾਲ ਬਾਂਦਰਾ ਦੇ ਮੁੱਖ ਮੈਡੀਕਲ ਅਫਸਰ (ਸੀਐਮਓ) ਨੇ ਪੁਸ਼ਟੀ ਕੀਤੀ ਕਿ ਰਾਜਪੂਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਫਾਇਰ ਵਿਭਾਗ ਮੁਤਾਬਕ ਅੱਗ 21 ਮੰਜ਼ਿਲਾ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਲੱਗੀ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸ਼ਾਮ ਕਰੀਬ 7.45 ਵਜੇ ਇਸ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਅੱਠ ਫਾਇਰ ਟੈਂਡਰ ਸੱਤ ਜੰਬੋ ਟੈਂਕਰ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚ ਗਈਆਂ।