When Shah Rukh Khan Got Slapped: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੂਰੀ ਦੁਨੀਆ 'ਚ ਪਛਾਣ ਬਣਾਈ ਹੈ। ਉਨ੍ਹਾਂ ਦੀ ਭਾਰਤ ;ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਖਾਸ ਕਰਕੇ ਕੁੜੀਆਂ ਵਿੱਚ ਸ਼ਾਹਰੁਖ ਖਾਨ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸੇ ਵੇਲੇ ਇੱਕ ਲੜਕੀ ਨੇ ਸ਼ਾਹਰੁਖ ਖਾਨ ਨੂੰ ਜ਼ੋਰਦਾਰ ਚਾਂਟਾ ਮਾਰ ਦਿੱਤਾ ਸੀ। ਇਹ ਕਿੱਸੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਪੂਰੀ ਕਹਾਣੀ: 


ਇਹ ਵੀ ਪੜ੍ਹੋ: ਟੀਵੀ ਐਕਟਰ ਕਰਨ ਕੁੰਦਰਾ ਦੇ ਘਰ ਹੋਈ ਚੋਰੀ, ਮਹਿੰਗੀ ਕਾਰ ਉਡਾ ਲੈ ਗਏ ਚੋਰ, ਐਕਟਰ ਨੇ ਸੋਸ਼ਲ ਮੀਡੀਆ 'ਤੇ ਲਾਈ ਕਲਾਸ


ਇਹ ਗੱਲ 90 ਦੇ ਦਹਾਕਿਆਂ ਦੀ ਹੈ, ਜਦੋਂ ਸ਼ਾਹਰੁਖ ਖਾਨ ਪਹਿਲੀ ਵਾਰ ਮੁੰਬਈ ਆਏ ਸੀ। ਸ਼ਾਹਰੁਖ ਖਾਨ ਨੇ ਖੁਦ ਇਸ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਦਿੱਲੀ ਤੋਂ ਮੁੰਬਈ ਟਰੇਨ ਵਿੱਚ ਆਏ ਸੀ। ਉਸ ਸਮੇਂ ਸ਼ਾਹਰੁਖ ਨੂੰ ਪਤਾ ਨਹੀਂ ਸੀ ਕਿ ਜਦੋਂ ਟਰੇਨ ਦਿੱਲੀ ਤੋਂ ਮੁੰਬਈ ਆਉਂਦੀ ਹੈ ਤਾਂ ਉਹ ਸ਼ਹਿਰ ;ਚ ਜਾ ਕੇ ਲੋਕਲ ਟਰੇਨ ਬਣ ਜਾਂਦੀ ਹੈ। ਉਸ ਸਮੇਂ ਸ਼ਾਹਰੁਖ ਤੇ ਉਨ੍ਹਾਂ ਦੇ ਦੋਸਤਾਂ ਨੇ ਪੂਰਾ ਬਰਥ ਬੁੱਕ ਕੀਤਾ ਹੋਇਆ ਸੀ। ਉਨ੍ਹਾਂ ਨੂੰ ਕੋਈ ਆਈਡੀਆ ਨਹੀਂ ਸੀ ਕਿ ਟਰੇਨ ਮੁੰਬਈ ਜਾ ਕੇ ਲੋਕਲ ਟਰੇਨ ਬਣ ਗਈ ਹੈ। ਜਦੋਂ ਸ਼ਾਹਰੁਖ ਤੇ ਉਨ੍ਹਾਂ ਦੇ ਦੋਸਤ ਆਪਣੇ ਬਰਥ 'ਚ ਵਾਪਸ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਜਗ੍ਹਾ 'ਤੇ ਕਿਸੇ ਹੋਰ ਮਹਿਲਾ ਤੇ ਉਸ ਦੇ ਦੋਸਤਾਂ ਨੂੰ ਬੈਠੇ ਦੇਖਿਆ। ਸ਼ਾਹਰੁਖ ਨੇ ਮਹਿਲਾ ਨੂੰ ਕਿਹਾ ਕਿ ਤੁਸੀਂ ਇੱਥੇ ਬੈਠ ਸਕਦੇ ਹੋ, ਪਰ ਤੁਹਾਡੇ ਦੋਸਤਾਂ ਨੂੰ ਇੱਥੇ ਬੈਠਣ ਦੀ ਇਜਾਜ਼ਤ ਨਹੀਂ ਹੈ। ਇਸ 'ਤੇ ਉਸ ਮਹਿਲਾ ਨੇ ਸ਼ਾਹਰੁਖ ਨੂੰ ਜ਼ੋਰਦਾਰ ਚਾਂਟਾ ਮਾਰਿਆ। ਤੁਸੀਂ ਵੀ ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਹਾਲ ਹੀ 'ਚ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਨਜ਼ਰ ਆਏ ਸੀ। ਉਨ੍ਹਾਂ ਲਈ ਸਾਲ 2023 ਬਹੁਤ ਹੀ ਸ਼ਾਨਦਾਰ ਰਿਹਾ ਸੀ। ਐਕਟਰ ਦੀਆਂ 3 ਫਿਲਮਾਂ ਬੈਕ ਟੂ ਬੈਕ ਹਿੱਟ ਹੋਈਆਂ ਸੀ। ਉਨ੍ਹਾਂ ਦੀਆਂ ਫਿਲਮਾਂ 'ਪਠਾਨ', ਜਵਾਨ ਤੇ ਡੰਕੀ ਨੇ ਬਾਕਸ ਆਫਿਸ 'ਤੇ ਹਜ਼ਾਰਾਂ ਕਰੋੜ ਦੀ ਕਮਾਈ ਕੀਤੀ ਸੀ। 


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਜੈਜ਼ੀ ਬੀ ਦੀ ਐਲਬਮ ਦੇ ਪਹਿਲੇ ਗੀਤ 'ਮੜ੍ਹਕ ਸ਼ਕੀਨਾਂ ਦੀ' ਦਾ ਟੀਜ਼ਰ ਰਿਲੀਜ਼, ਦੇਖੋ ਗਾਇਕ ਦਾ ਸ਼ਾਹੀ ਅੰਦਾਜ਼