Jazzy b New Song Madak Shakenan Di Teaser: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਗਾਇਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਦੇ 13 ਗਾਣੇ 10 ਮਾਰਚ ਨੂੰ ਸਾਰੀਆਂ ਮਿਊਜ਼ਿਕ ਐਪਸ 'ਤੇ ਰਿਲੀਜ਼ ਹੋ ਜਾਣਗੇ। ਜੈਜ਼ੀ ਬੀ ਦੇ 12 ਗਾਣੇ ਐਮਪੀ3 ਜਦਕਿ ਪਹਿਲੇ ਗਾਣੇ 'ਮੜ੍ਹਕ ਸ਼ਕੀਨਾਂ ਦੀ' ਦੀ ਵੀਡੀਓ ਰਿਲੀਜ਼ ਹੋਵੇਗੀ, ਜਿਸ ਦਾ ਟੀਜ਼ਰ ਵੀ ਗਾਇਕ ਵੱਲੋਂ ਰਿਲੀਜ਼ ਕੀਤਾ ਗਿਆ ਹੈ।
ਜੀ ਹਾਂ, ਜੈਜ਼ੀ ਬੀ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਨਵੇਂ ਗਾਣੇ 'ਮੜ੍ਹਕ ਸ਼ਕੀਨਾਂ ਦੀ' ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਗੀਤ 'ਚ ਗਾਇਕ ਦੀ ਲੁੱਕ ਕਾਫੀ ਇੰਪਰੈੱਸ ਕਰਦੀ ਹੈ। ਉਹ ਬਲੈਕ ਕਲਰ ਦੇ ਰਵਾਇਤੀ ਪੰਜਾਬੀ ਪਹਿਰਾਵੇ 'ਚ ਕਾਫੀ ਹੈਂਡਸਮ ਲੱਗ ਰਹੇ ਹਨ। ਟੀਜ਼ਰ ਦੇਖ ਇਹ ਲੱਗਦਾ ਹੈ ਕਿ ਗੀਤ ਤੇ ਗੀਤ ਦੀ ਵੀਡੀਓ ਦੋਵੇਂ ਹੀ ਧਮਾਕੇਦਾਰ ਹੋਣ ਵਾਲੇ ਹਨ। ਦੱਸ ਦਈਏ ਕਿ ਹਾਲੇ ਗਾਇਕ ਨੇ ਐਲਬਮ ਦੇ ਸਿਰਫ ਪਹਿਲੇ ਗਾਣੇ ਦੀ ਵੀਡੀਓ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ। ਦੇਖੋ:
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਦੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' 10 ਮਾਰਚ ਨੂੰ ਰਿਲੀਜ਼ ਹੋਵੇਗੀ। ਇਸ ਐਲਬਮ 'ਚ 13 ਗਾਣੇ ਹੋਣਗੇ। ਦੱਸ ਦਈਏ ਕਿ ਇਸ ਐਲਬਮ ਰਾਹੀਂ ਜੈਜ਼ੀ ਬੀ ਆਪਣੇ ਸੰਗੀਤਕ ਗੁਰੂ ਤੇ ਉਸਤਾਦ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦੇਣਗੇ। ਇਸ ਐਲਬਮ ਦੇ 1-2 ਗੀਤ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਨੇ ਵੀ ਗਾਏ ਹਨ। ਇਸ ਐਲਬਮ ਦੇ ਦੋ ਗੀਤਾਂ 'ਚ ਕੁਲਦੀਪ ਮਾਣਕ ਦੀ ਆਵਾਜ਼ ਵੀ ਸੁਣਨ ਨੂੰ ਮਿਲਣ ਵਾਲੀ ਹੈ। ਫੈਨਜ਼ ਇਸ ਐਲਬਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।