Shaitaan Box Office Collection Day 3: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਸ਼ੈਤਾਨ' ਸਿਨੇਮਾਘਰਾਂ ਵਿੱਚ ਛਾਈ ਹੋਈ ਹੈ। ਫਿਲਮ 8 ਮਾਰਚ ਨੂੰ ਸਿਨੇਮਾਘਰਾਂ 'ਚ ਆਈ ਅਤੇ ਰਿਲੀਜ਼ ਦੇ ਤਿੰਨ ਦਿਨਾਂ ਦੇ ਅੰਦਰ ਹੀ ਫਿਲਮ ਨੇ ਬਾਕਸ ਆਫਿਸ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਫਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਪਹਿਲੇ ਦਿਨ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ 'ਸ਼ੈਤਾਨ' ਵੀਕੈਂਡ 'ਚ ਵੀ ਵੱਡੀ ਕਮਾਈ ਕਰ ਰਹੀ ਹੈ।
SACNILC ਦੀ ਰਿਪੋਰਟ ਮੁਤਾਬਕ 'ਸ਼ੈਤਾਨ' ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 14.75 ਕਰੋੜ ਰੁਪਏ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਦੂਜੇ ਦਿਨ ਫਿਲਮ ਨੂੰ ਵੀਕੈਂਡ ਦਾ ਪੂਰਾ ਫਾਇਦਾ ਮਿਲਿਆ ਅਤੇ ਫਿਲਮ ਨੇ 18.75 ਕਰੋੜ ਰੁਪਏ ਕਮਾ ਲਏ। ਹੁਣ ਤੀਜੇ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਸਾਹਮਣੇ ਆ ਗਏ ਹਨ ਅਤੇ ਫਿਲਮ ਕਾਫੀ ਚੰਗਾ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ 'ਸ਼ੈਤਾਨ' ਨੇ ਸੰਡੇ ਕਲੈਕਸ਼ਨ 'ਚ 19.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।
'ਸ਼ੈਤਾਨ' ਨੇ ਤੋੜਿਆ 'ਭੋਲਾ' ਦਾ ਰਿਕਾਰਡ!
'ਸ਼ੈਤਾਨ' ਨੇ ਤਿੰਨ ਦਿਨਾਂ 'ਚ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ 50.85 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ ਅਤੇ ਇਸ ਨਾਲ ਅਜੇ ਦੇਵਗਨ ਨੇ ਆਪਣੀ ਫਿਲਮ 'ਭੋਲਾ' ਨੂੰ ਪਛਾੜ ਦਿੱਤਾ ਹੈ। ਅਜੇ ਦੇਵਗਨ ਦੀ ਫਿਲਮ 'ਭੋਲਾ' 30 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਫਿਲਮ ਨੇ ਤਿੰਨ ਦਿਨਾਂ 'ਚ 30.8 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜਦੋਂ ਕਿ 'ਸ਼ੈਤਾਨ' ਨੇ 50.85 ਕਰੋੜ ਰੁਪਏ ਕਮਾਏ ਹਨ।
ਕੀ ਹੈ 'ਸ਼ੈਤਾਨ' ਦੀ ਕਹਾਣੀ?
ਅਜੇ ਦੇਵਗਨ ਸਟਾਰਰ ਫਿਲਮ 'ਸ਼ੈਤਾਨ' ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। ਫਿਲਮ ਨੂੰ ਅਜੇ ਦੇਵਗਨ ਨੇ ਖੁਦ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਆਰ ਮਾਧਵਨ 'ਸ਼ੈਤਾਨ' ਅਵਤਾਰ 'ਚ ਨਜ਼ਰ ਆਏ ਹਨ ਜੋ ਕਬੀਰ (ਅਜੇ ਦੇਵਗਨ) ਦੀ ਧੀ ਨੂੰ ਆਪਣੇ ਵਸ਼ 'ਚ ਕਰ ਲੈਂਦੇ ਹਨ। ਜਾਨਕੀ ਬੋਦੀਵਾਲਾ ਨੇ ਅਜੇ ਦੇਵਗਨ ਦੀ ਬੇਟੀ ਅਤੇ ਜੋਤਿਕਾ ਨੇ ਉਸ ਦੀ ਆਨਸਕ੍ਰੀਨ ਪਤਨੀ ਦੀ ਭੂਮਿਕਾ ਨਿਭਾਈ ਹੈ।