Jazzy B Faced Criticism Because Of His Uniquq Hairstyle: ਪੰਜਾਬੀ ਗਾਇਕ ਜੈਜ਼ੀ ਬੀ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਅੱਜ ਯਾਨਿ 10 ਮਾਰਚ ਨੂੰ ਗਾਇਕ ਦੀ ਨਵੀਂ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਰਿਲੀਜ਼ ਹੋਈ ਹੈ, ਜਿਸ ਦੇ ਗਾਣੇ ਲੋਕਾਂ ਨੂੰ ਖੂਬ ਪਸੰਦ ਆ ਰਹੇ ਹਨ। ਇਸ ਐਲਬਮ ਰਾਹੀਂ ਜੈਜ਼ੀ ਬੀ ਨੇ ਆਪਣੇ ਸੰਗੀਤਕ ਗੁਰੂ ਤੇ ਉਸਤਾਦ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦਿੱਤੀ ਹੈ।      


ਇਹ ਵੀ ਪੜ੍ਹੋ: ਸੰਘਰਸ਼ ਦੇ ਦਿਨਾਂ 'ਚ ਰੋਂਦੇ ਰਹਿੰਦੇ ਸੀ ਦਿਲਜੀਤ ਦੋਸਾਂਝ, ਵੀਡੀਓ 'ਚ ਬੋਲੇ- 'ਮੈਂ ਰੱਬ ਨਾਲ ਲੜਦਾ ਹੁੰਦਾ ਸੀ...'


ਇਸ ਦਰਮਿਆਨ ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਦੱਸਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਕਿਵੇਂ ਵਾਲਾਂ ਦੇ ਵੱਖਰੇ ਸਟਾਇਲ ਕਰਕੇ ਨਿੰਦਾ ਝੱਲਣੀ ਪੈਂਦੀ ਹੈ। ਵੀਡੀਓ ਥੋੜਾ ਪੁਰਾਣਾ ਲੱਗਦਾ ਹੈ, ਪਰ ਇਸ ਸਮੇਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਜੈਜ਼ੀ ਬੀ ਦੱਸਦੇ ਹਨ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਉਹ ਹੇਅਰ ਸਟਾਇਲ ਕੀਤਾ ਸੀ, ਤਾਂ ਉਨ੍ਹਾਂ ਨੂੰ ਖੂਬ ਨਿੰਦਾ ਝੱਲਣੀ ਪਈ ਸੀ। ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਵਾਲਾਂ ਦਾ ਕੀ ਜਲੂਸ ਕੱਢ ਲਿਆ ਤੇ ਅੱਜ ਵੀ 25 ਸਾਲਾਂ ਬਾਅਦ ਇਹ ਸਿਲਸਿਲਾ ਜਾਰੀ ਹੈ। ਜੈਜ਼ੀ ਬੀ ਅੱਗੇ ਕਹਿੰਦੇ ਹਨ ਕਿ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਤੇ ਕਿਵੇਂ ਵਾਲ ਬਣਾਉਂਦੇ ਹਨ, ਇਹ ਉਨ੍ਹਾਂ ਦੀ ਆਪਣੀ ਪਰਸਨਲ ਲਾਈਫ ਹੈ, ਕਿਸੇ ਨੂੰ ਵੀ ਉਨ੍ਹਾਂ ਦੀ ਪਰਸਨਲ ਲਾਈਫ 'ਚ ਦਖਲ ਦੇਣ ਦਾ ਹੱਕ ਨਹੀਂ ਹੈ। ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ 90 ਦੇ ਦਹਾਕਿਆਂ 'ਚ ਜੈਜ਼ੀ ਬੀ ਇਹ ਸਟਾਇਲ ਸਾਹਮਣੇ ਆਇਆ ਸੀ। ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਖਰੀ ਲੁੱਕ ਵਾਲੇ ਕਲਾਕਾਰ ਵਜੋਂ ਉੱਭਰੇ ਸੀ। ਹਾਲਾਂਕਿ ਉਨ੍ਹਾਂ ਦੇ ਕੱਪੜਿਆਂ ਤੇ ਵਾਲਾਂ ਦੇ ਸਟਾਇਲ ਦਾ ਕਾਫੀ ਮਜ਼ਾਕ ਉਡਾਇਆ ਗਿਆ ਸੀ, ਉਨ੍ਹਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਅਤੇ ਅੱਜ ਉਨ੍ਹਾਂ ਨੂੰ ਇੰਡਸਟਰੀ 'ਚ 31 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਪਤੀ 'ਤੇ ਲੁਟਾਇਆ ਪਿਆਰ, ਵੀਡੀਓ ਸ਼ੇਅਰ ਕਰ ਬੋਲੀ- 'ਖੁਸ਼ਹਾਲ ਵਿਆਹ ਖੁਸ਼ਹਾਲ ਜ਼ਿੰਦਗੀ...'