Diljit Dosanjh Struggle Story: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਨੇ ਆਪਣੇ ਨਾਂ ਨੂੰ ਬਿਲਕੁਲ ਸਹੀ ਸਾਬਤ ਕਰ ਦਿਖਾਇਆ ਹੈ। ਉਹ ਪੂਰੀ ਦੁਨੀਆ 'ਚ ਗਲੋਬਲ ਆਈਕਨ ਬਣ ਕੇ ਉੱਭਰੇ ਹਨ। ਦਿਲਜੀਤ ਨੇ ਹਾਲ ਹੀ 'ਚ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ 'ਚ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਇਸ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਹਾਲੇ ਤੱਕ ਛਾਏ ਹੋਏ ਹਨ।

  


ਇਹ ਵੀ ਪੜ੍ਹੋ: ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਪਤੀ 'ਤੇ ਲੁਟਾਇਆ ਪਿਆਰ, ਵੀਡੀਓ ਸ਼ੇਅਰ ਕਰ ਬੋਲੀ- 'ਖੁਸ਼ਹਾਲ ਵਿਆਹ ਖੁਸ਼ਹਾਲ ਜ਼ਿੰਦਗੀ...'


ਦਿਲਜੀਤ ਅੱਜ ਜਿਸ ਮੁਕਾਮ 'ਤੇ ਹਨ, ਉੱਥੇ ਪਹੁੰਚਣਾ ਹਰ ਸੰਘਰਸ਼ ਕਰਦੇ ਕਲਾਕਾਰ ਦਾ ਸੁਪਨਾ ਹੁੰਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਕੋਈ ਉਹ ਵੀ ਸਮਾਂ ਸੀ, ਜਦੋਂ ਦਿਲਜੀਤ ਜ਼ਬਰਦਸਤ ਸੰਘਰਸ਼ 'ਚੋਂ ਗੁਜ਼ਰ ਰਹੇ ਸੀ। ਦਿਲਜੀਤ ਨੇ ਇੱਕ ਵਾਰ ਖੁਦ ਇਸ ਦਾ ਜ਼ਿਕਰ ਕੀਤਾ ਸੀ। ਉਹ ਇੱਕ ਇੰਟਰਵਿਊ 'ਚ ਬੋਲੇ ਸੀ, 'ਮੈਂ ਸੰਘਰਸ਼ ਦੇ ਦਿਨਾਂ 'ਚ ਰੋਂਦਾ ਹੁੰਦਾ ਸੀ। ਮੈਂ ਹਰ ਰੋਜ਼ ਰੋਂਦਾ ਸੀ, ਕਿ ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ, ਕਿਉਂਕਿ ਮੇਰਾ ਨਹੀਂ ਹੋ ਰਿਹਾ। ਫਿਰ ਮੈਂ ਰੱਬ ਨਾਲ ਵੀ ਲੜਨ ਲੱਗ ਪਿਆ। ਮੇਰੀ ਜ਼ਿੱਦ ਸੀ ਕਿ ਮੈਂ ਕਰਕੇ ਵਿਖਾਉਣਾ। ਸੰਘਰਸ਼ ਦੇ ਦਿਨਾਂ 'ਚ ਮੈਂ ਕਾਮਯਾਬੀ ਲਈ ਪਾਗਲ ਜਿਹਾ ਹੋ ਗਿਆ ਸੀ ਕਿ ਰੱਬ ਨਾਲ ਵੀ ਲੜਨ ਲੱਗ ਗਿਆ ਸੀ। ਮੈਂ ਰੋਜ਼ ਰੱਬ ਨੂੰ ਰਾਹ 'ਤੇ ਤੁਰਿਆ ਜਾਂਦਾ ਬੋਲਦਾ ਹੁੰਦਾ ਸੀ ਕਿ ਅੱਜ ਵੀ ਤੂੰ ਮੇਰੀ ਨਹੀਂ ਸੁਣੀ।' ਬਾਕੀ ਤੁਸੀਂ ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਬਾਵਜੂਦ ਦਿਲਜੀਤ ਨੇ ਕਦੇ ਵੀ ਕਾਮਯਾਬੀ ਦਾ ਨਾਜਾਇਜ਼ ਫਾਇਦਾ ਨਹੀਂ ਚੁੱਕਿਆ। ਦਿਲਜੀਤ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸ਼ਰਾਬ ਜਾਂ ਨਸ਼ੇ ਨੂੰ ਹੱਥ ਤੱਕ ਨਹੀਂ ਲਾਉਂਦੇ ਕਿਉਂਕਿ ਉਨ੍ਹਾਂ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਹੋਇਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਅਗਲੇ ਮਹੀਨੇ ਯਾਨਿ 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੈਜ਼ੀ ਬੀ ਦੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਹੋਈ ਰਿਲੀਜ਼, ਜਾਣੋ ਕਿੱਥੇ ਸੁਣ ਸਕਦੇ ਹੋ ਸਾਰੇ ਗਾਣੇ