Setting of Whatsapp: ਅੱਜਕੱਲ੍ਹ ਫੋਨ ਹੈਕ ਕਰਕੇ ਡਾਟਾ ਚੋਰੀ ਕਰਨ ਦਾ ਰੁਝਾਨ ਵਧ ਰਿਹਾ ਹੈ। ਕਈ ਵਾਰ ਹੈਕਰ ਲੋਕਾਂ ਦੇ ਮੋਬਾਈਲ ਫੋਨਾਂ ਵਿੱਚ ਸੰਨ੍ਹ ਲਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਵੀ ਖਾਲੀ ਕਰ ਦਿੰਦੇ ਹਨ। ਹੈਕਰ ਵਟਸਐਪ ਰਾਹੀਂ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹੈਕਰ ਫੋਟੋ ਜ਼ਰੀਏ ਵੀ ਤੁਹਾਡਾ ਮੋਬਾਈਲ ਹੈਕ ਕਰ ਸਕਦੇ ਹਨ। ਹੈਕਰ ਕਈ ਵਾਰ ਜੀਆਈਐਫ ਫੋਟੋਆਂ ਰਾਹੀਂ ਲੋਕਾਂ ਦੇ ਮੋਬਾਈਲ ਫੋਨਾਂ ਨੂੰ ਹੈਕ ਕਰ ਲੈਂਦੇ ਹਨ। ਜਾਣੋ ਫੋਟੋ ਨਾਲ ਕਿਵੇਂ ਫੋਨ ਹੈਕ ਕੀਤਾ ਜਾ ਸਕਦਾ ਹੈ।


ਦੱਸ ਦੇਈਏ ਕਿ WhatsApp ਇੱਕ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ। ਦੁਨੀਆ ਭਰ ਵਿੱਚ ਕਰੋੜਾਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਅਜਿਹੇ 'ਚ ਹੈਕਰ ਵਟਸਐਪ ਰਾਹੀਂ ਵੀ ਯੂਜ਼ਰਸ ਨੂੰ ਫਸਾਉਂਦੇ ਹਨ। ਵਟਸਐਪ 'ਤੇ ਲੋਕ ਇੱਕ-ਦੂਜੇ ਨੂੰ ਮੈਸੇਜ, ਫੋਟੋ ਤੇ ਵੀਡੀਓ ਵੀ ਭੇਜਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਹੈਕਰ GIF ਇਮੇਜ ਜ਼ਰੀਏ ਮੋਬਾਈਲ ਨੂੰ ਹੈਕ ਕਰ ਸਕਦੇ ਹਨ। ਵਟਸਐਪ 'ਚ ਕਈ ਸੈਟਿੰਗਾਂ ਆਨ ਹੁੰਦੀਆਂ ਹਨ। ਇਸ ਦਾ ਹੀ ਫਾਇਦਾ ਹੈਕਰ ਲੈਂਦੇ ਹਨ।


ਹੁਣ ਤੱਕ ਹੈਕਰ ਲੋਕਾਂ ਨੂੰ ਫਸਾਉਣ ਲਈ ਫਿਸ਼ਿੰਗ ਲਿੰਕਾਂ ਦੀ ਵਰਤੋਂ ਕਰਦੇ ਸਨ। ਹੁਣ ਉਨ੍ਹਾਂ ਨੇ ਨਵਾਂ ਤਰੀਕਾ ਲੱਭ ਲਿਆ ਹੈ। ਹੈਕਰ GIF ਚਿੱਤਰਾਂ ਰਾਹੀਂ ਵੀ ਫਿਸ਼ਿੰਗ ਹਮਲੇ ਕਰਨ ਰਹੇ ਹਨ। ਇਸ ਦਾ ਨਾਮ GIFShell ਹੈ। ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕਈ ਵਾਰ ਵਟਸਐਪ 'ਚ ਖਾਮੀਆਂ ਹੁੰਦੀਆਂ ਹਨ, ਜਿਸ ਦਾ ਫਾਇਦਾ ਹੈਕਰ ਲੈਂਦੇ ਹਨ। ਅਜਿਹੀ ਹੀ ਇੱਕ ਖਾਮੀ ਦਾ ਫਾਇਦਾ ਉਠਾਉਂਦੇ ਹੋਏ ਹੈਕਰਾਂ ਨੇ ਸਿਰਫ GIF ਤਸਵੀਰਾਂ ਭੇਜ ਕੇ ਕਈ ਲੋਕਾਂ ਦੇ ਮੋਬਾਈਲ ਫੋਨ ਹੈਕ ਕਰ ਲਏ। ਹਾਲਾਂਕਿ ਬਾਅਦ 'ਚ ਵਟਸਐਪ ਨੇ ਇਸ ਕਮੀ ਨੂੰ ਦੂਰ ਕਰ ਦਿੱਤਾ।


ਇਸ ਸੈਟਿੰਗ ਨੂੰ ਤੁਰੰਤ ਬੰਦ ਕਰੋ


ਵਟਸਐਪ ਦਾ ਮੀਡੀਆ ਆਟੋ ਡਾਉਨਲੋਡ ਫੀਚਰ ਕਈ ਲੋਕਾਂ ਦੇ ਫੋਨਾਂ 'ਚ ਆਨ ਰਹਿੰਦਾ ਹੈ। ਜੇਕਰ ਤੁਸੀਂ ਇਸ ਸੈਟਿੰਗ ਨੂੰ ਬੰਦ ਨਹੀਂ ਕੀਤਾ, ਤਾਂ ਅਗਿਆਤ ਸਰੋਤਾਂ ਤੋਂ ਆਉਣ ਵਾਲੇ ਵੀਡੀਓ, GIF, ਚਿੱਤਰ ਜਾਂ ਹੋਰ ਫਾਈਲਾਂ ਆਪਣੇ ਆਪ ਡਾਊਨਲੋਡ ਹੋ ਜਾਣਗੀਆਂ। ਇਸ ਦਾ ਫਾਇਦਾ ਹੈਕਰ ਲੈ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ WhatsApp ਵਿੱਚ ਇਸ ਸੈਟਿੰਗ ਨੂੰ ਤੁਰੰਤ ਬੰਦ ਕਰ ਦਿਓ।


ਇਹ ਵੀ ਪੜ੍ਹੋ: Elon Musk: ਯੂ-ਟਿਊਬ ਨੂੰ ਟੱਕਰ ਦੇਣਗੇ ਐਲੋਨ ਮਸਕ, ਹੁਣ ਸਮਾਰਟ ਟੀਵੀ 'ਤੇ ਵੀ ਦੇਖ ਸਕਦੇ ਹੋ 'ਐਕਸ' ਵੀਡੀਓਜ਼


ਸੈਟਿੰਗਾਂ ਨੂੰ ਬੰਦ ਕਰਨ ਦਾ ਤਰੀਕਾ


ਇਸ ਸੈਟਿੰਗ ਨੂੰ ਬੰਦ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਵਟਸਐਪ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸਟੋਰੇਜ ਤੇ ਡੇਟਾ ਦਾ ਵਿਕਲਪ ਮਿਲੇਗਾ। ਤੁਹਾਨੂੰ ਇਸ 'ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ ਆਟੋਮੈਟਿਕ ਮੀਡੀਆ ਡਾਊਨਲੋਡ ਦਾ ਵਿਕਲਪ ਮਿਲੇਗਾ। ਤੁਹਾਨੂੰ ਇਸ ਸੈਟਿੰਗ ਨੂੰ ਬੰਦ ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਹੈਕਰਾਂ ਦੇ ਦਾਖਲੇ ਨੂੰ ਰੋਕ ਸਕਦੇ ਹੋ।


ਇਹ ਵੀ ਪੜ੍ਹੋ: Lok Sabha Election: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਬੀਜੇਪੀ ਨੂੰ ਵੱਡਾ ਝਟਕਾ! ਸੰਸਦ ਮੈਂਬਰ ਬ੍ਰਿਜੇਂਦਰ ਚੌਧਰੀ ਨੇ ਫੜਿਆ ਕਾਂਗਰਸ ਦਾ ਹੱਥ